ਸੱਜਣ ਕੁਮਾਰ ਨੂੰ ਪਤਾ ਲੱਗੇਗਾ ਕਿ ਸਿੱਖਾਂ ਨੂੰ ਕਤਲ ਕਰਨ ਦਾ ਕੀ ਹਸ਼ਰ ਹੁੰਦੈ : ਨਿਰਪ੍ਰੀਤ ਕੌਰ
Published : Jan 1, 2019, 1:00 pm IST
Updated : Jan 1, 2019, 1:00 pm IST
SHARE ARTICLE
Bibi Nirpreet Kaur
Bibi Nirpreet Kaur

ਸੱਜਣ ਕੁਮਾਰ ਵਿਰੁਧ ਫ਼ੈਸਲਾ ਕਿਸੇ ਪਾਰਟੀ ਦੀ ਜਿੱਤ ਨਹੀਂ, ਸਗੋਂ ਪਰਮਾਤਮਾ ਦੀ ਬਖ਼ਸ਼ਿਸ਼ ਹੈ....

ਨਵੀਂ ਦਿੱਲੀ :  ਨਵੰਬਰ 1984 ਵਿਚ ਕਾਤਲਾਂ ਭੀੜਾਂ ਹੱਥੋਂ ਆਪਣੇ ਪਿਤਾ ਸ.ਨਿਰਮਲ ਸਿੰਘ ਦੀ ਬੇਰਹਿਮ ਮੌਤ ਵੇਖਣ ਵਾਲੀ ਬੀਬੀ ਨਿਰਪ੍ਰੀਤ ਕੌਰ, ਜੋ ਮੁਖ ਦੋਸ਼ੀ ਸੱਜਣ ਕੁਮਾਰ ਵਿਰੁਧ ਚਸ਼ਮਦੀਦ ਗਵਾਹ ਹੈ, ਨੇ ਅੱਜ ਤਸੱਲੀ ਪ੍ਰਗਟਾਈ ਹੈ ਕਿ ਆਖ਼ਰਕਾਰ 34 ਸਾਲਾਂ ਪਿਛੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਜਾਣਾ ਪਿਆ ਹੈ, ਜਿਸ ਨਾਲ ਹੋਰਨਾਂ ਨੂੰ ਕੰਨ ਹੋ ਜਾਣੇ ਚਾਹੀਦੇ ਹਨ ਕਿ ਸਰਕਾਰਾਂ ਦੀ ਪੁਸ਼ਤਪਨਾਹੀ ਵੀ ਉਨਾਂ੍ਹ ਨੂੰ 'ਮਨੁੱਖਤਾ ਵਿਰੁਧ ਜ਼ੁਰਮ' ਕਰ ਲੈਣ ਪਿਛੋਂ ਨਹੀਂ ਬਚਾ ਸਕਦੀ।

'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਬੀਬੀ ਨਿਰਪ੍ਰੀਤ ਕੌਰ ਜੋ 84 ਵਿਚ 16 ਸਾਲ ਦੀ ਸੀ, ਨੇ ਕਿਹਾ, “ਹੁਣ ਸੱਜਣ ਕੁਮਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜੇਲ੍ਹ ਦੀ ਪੀੜ੍ਹ ਕੀ ਹੁੰਦੀ ਹੈ। ਮੈਂ ਵੀ 9 ਸਾਲ ਜੇਲ੍ਹਾਂ ਵਿਚ ਕੱਟੇ ਹਨ। ਇਹ ਫ਼ੈਸਲਾ ਕਿਸੇ ਦੀ ਜਿੱਤ ਨਹੀਂ, ਸਗੋਂ ਇਹ ਪਰਮਾਤਮਾ ਦੀ ਬਖ਼ਸ਼ਿਸ਼ ਹੀ ਹੈ ਕਿ ਸਾਲਾਂ ਬੱਧੀ ਕਾਨੂੰਨ ਤੋਂ ਬੱਚਦੇ ਰਹੇ ਸੱਜਣ ਕੁਮਾਰ ਨੂੰ ਅਖੀਰ ਜੇਲ੍ਹ ਜਾਣਾ ਹੀ ਪਿਆ। ਜਦੋਂ ਇਹ ਪੁਛਿਆ ਗਿਆ ਕਿ ਮੁਖ ਦੋਸ਼ੀ ਸੱਜਣ ਕੁਮਾਰ ਅੱਜ ਜੇਲ ਚਲਾ ਗਿਆ ਹੈ, ਤਾਂ ਕੀ ਕਹੋਗੇ, ਤਾਂ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ, “ 34 ਸਾਲ ਦੀ ਲੜਾਈ ਪਿਛੋਂ ਇਹ ਘੜੀ ਇਕ ਆਸ ਦੀ ਕਿਰਨ ਬਣ ਕੇ ਆਈ ਹੈ

ਕਿਉਂਕਿ ਅਸੀਂ ਵੀ ਨਾ ਤਾਂ ਵਿੱਕੇ  ਤੇ ਨਾ ਹੀ ਡਰੇ, ਭਾਵੇਂ ਸਾਨੂੰ ਖ਼ਰੀਦਣ ਦੀ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਸ ਫੈਸਲੇ ਨੂੰ ਆਪਣੀ ਜਿੱਤ ਪ੍ਰਚਾਰਨ 'ਤੇ ਪੁੱਛਣ 'ਤੇ ਉਨਾਂ੍ਹ ਕਿਹਾ, “ਇਹ ਕਿਸੇ ਪਾਰਟੀ ਦੀ ਜਿੱਤ ਨਹੀਂ, ਸਗੋਂ ਰੱਬ ਦੀ ਬਖ਼ਸ਼ਿਸ਼ ਹੈ। ਅਦਾਲਤੀ ਗਵਾਹੀਆਂ ਵੇਲੇ ਬਾਦਲ ਸਰਕਾਰ ਨੇ ਸਾਨੂੰ ਜੋ ਸੁਰੱਖਿਆ ਮੁਹਈਆਂ ਕਰਵਾਈ ਸੀ, ਉਸ ਨੇ ਵੀ  ਸਾਨੂੰ ਨਿਡਰ ਕੀਤਾ। ਬਾਕੀ ਪੀੜ੍ਹਤਾਂ ਨੂੰ ਵੀ ਸਰੁੱਖਿਆ ਦੇ ਕੇ, ਬਾਕੀ ਦੋਸ਼ੀਆਂ ਵਿਰੁਧ ਗਵਾਹੀਆਂ ਲਈ ਤਿਆਰ ਕਰਨਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement