ਵਿਆਹ ਬਾਰੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ ਅਜਿਹਾ ਜੀਵਨ ਸਾਥੀ ਚਾਹਾਂਗਾ ਜਿਸ ਵਿੱਚ ਮੇਰੀ ਦਾਦੀ ਅਤੇ ਮਾਂ ਵਰਗੇ ਗੁਣ ਹੋਣ
Published : Dec 28, 2022, 7:21 pm IST
Updated : Dec 28, 2022, 7:21 pm IST
SHARE ARTICLE
Representational Image
Representational Image

ਇਹ ਟਿੱਪਣੀ ਉਨ੍ਹਾਂ ਇੱਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੀਤੀ

 

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਅਜਿਹੀ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਹਨ, ਜਿਸ 'ਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੇ ਗੁਣਾਂ ਦਾ ਸੁਮੇਲ ਹੋਵੇ।

ਇਹ ਟਿੱਪਣੀ ਉਨ੍ਹਾਂ ਨੇ ਇੱਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੀਤੀ।

ਰਾਹੁਲ ਗਾਂਧੀ ਤੋਂ ਜਦੋਂ ਉਨ੍ਹਾਂ ਦੀ ਦਾਦੀ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਉਹ ਮੇਰੀ ਜ਼ਿੰਦਗੀ ਦਾ ਪਿਆਰ ਸੀ। ਉਹ ਮੇਰੀ ਦੂਜੀ ਮਾਂ ਸੀ।"

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਇੰਦਰਾ ਗਾਂਧੀ ਵਰਗੇ ਗੁਣਾਂ ਵਾਲੀ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ, ''ਇਹ ਇੱਕ ਦਿਲਚਸਪ ਸਵਾਲ ਹੈ। ਮੈਨੂੰ ਇੱਕ ਅਜਿਹੀ ਕੁੜੀ ਚਾਹੀਦੀ ਹੈ ਜਿਸ 'ਚ ਮੇਰੀ ਦਾਦੀ ਅਤੇ ਮਾਂ ਦੇ ਗੁਣਾਂ ਦਾ ਸੁਮੇਲ ਹੋਵੇ।"

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਉਸ ਨੂੰ 'ਪੱਪੂ' ਕਹਿੰਦਾ ਹੈ ਤਾਂ ਉਸ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇਹ ਸਭ ਦੁਰਪ੍ਰਚਾਰ ਦਾ ਹਿੱਸਾ ਹੈ ਅਤੇ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਆਪਣੇ ਆਪ ਵਿੱਚ ਪਰੇਸ਼ਾਨ ਅਤੇ ਡਰੇ ਹੋਏ ਹਨ। ਉਨ੍ਹਾਂ ਕਿਹਾ, ''ਇਹ ਦੁਰਪ੍ਰਚਾਰ ਦਾ ਹਿੱਸਾ ਹੈ। ਜੋ ਬੋਲ ਰਿਹਾ ਹੈ, ਉਸ ਦੇ ਅੰਦਰ ਡਰ ਹੈ, ਉਸ ਦੀ ਜ਼ਿੰਦਗੀ ਵਿੱਚ ਕੁਝ ਨਹੀਂ ਹੈ, ਉਸ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ। ਜੇਕਰ ਉਸ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਪਈਆਂ ਤਾਂ ਕੱਢੇ, ਮੈਂ ਉਸ ਦਾ ਸੁਆਗਤ ਕਰਾਂਗਾ।"

ਰਾਹੁਲ ਗਾਂਧੀ ਨੇ ਕਿਹਾ, "ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਤੁਸੀਂ ਮੈਨੂੰ ਗਾਲ੍ਹਾਂ ਕੱਢੋ... ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ।"

ਉਨ੍ਹਾਂ ਇਸ ਇੰਟਰਵਿਊ ਵਿੱਚ ਕਾਰਾਂ ਅਤੇ ਬਾਈਕ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਕਾਰ ਨਹੀਂ ਹੈ, ਪਰ ਉਸ ਦੀ ਮਾਂ ਕੋਲ ਇੱਕ ਹੈ।

ਉਨ੍ਹਾਂ ਕਿਹਾ, "ਜਦੋਂ ਮੈਂ ਲੰਡਨ ਵਿੱਚ ਰਹਿੰਦਾ ਸੀ ਤਾਂ ਮੈਂ 'RS 20' ਬਾਈਕ ਚਲਾਉਂਦਾ ਸੀ, ਉਹ ਮੇਰੀ ਜ਼ਿੰਦਗੀ ਦਾ ਇੱਕ ਪਿਆਰ ਹੈ।"

ਰਾਹੁਲ ਗਾਂਧੀ ਕਹਿੰਦੇ ਸਨ ਕਿ ਉਹ ਸਾਈਕਲ ਚਲਾਉਣਾ ਪਸੰਦ ਕਰਦੇ ਹਨ ਅਤੇ ਕਦੇ ਉਨ੍ਹਾਂ ਨੂੰ ਲੈਂਬਰੇਟਾ (ਸਕੂਟਰ) ਪਸੰਦ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਲੈਕਟ੍ਰਿਕ ਵਾਹਨਾਂ ਅਤੇ ਡਰੋਨਾਂ ਦੇ ਮਾਮਲੇ ਵਿੱਚ ਅਜੇ ਵੀ ਪਿੱਛੇ ਹੈ ਕਿਉਂਕਿ ਇਸ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ ਦੀ ਘਾਟ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement