1984 ਦੇ ਕਤਲੇਆਮ ਪੀੜਤ ਸਿੱਖਾਂ ਨਾਲ ਅਨਿਆਂ ਕਰਨ ਵਾਲੇ ‘ਨਿਆਂ’ ਦੀ ਗੱਲ ਕਰ ਰਹੇ ਹਨ: ਅਨੁਰਾਗ ਠਾਕੁਰ 
Published : Dec 27, 2023, 9:42 pm IST
Updated : Dec 27, 2023, 9:42 pm IST
SHARE ARTICLE
Anurag Thakur
Anurag Thakur

ਕਿਹਾ, ਜਿਹੜੇ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤ ਅਤੇ ਖੇਤਰ ਦੇ ਅਧਾਰ ’ਤੇ ਵੰਡੀਆਂ ਪੈਦਾ ਕਰਦੇ ਹਨ, ਉਹ ਨਿਆਂ ਕਿਵੇਂ ਪ੍ਰਦਾਨ ਕਰਨਗੇ? 

ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਵਲੋਂ ‘ਭਾਰਤ ਨਿਆਂ ਯਾਤਰਾ’ ਕੱਢਣ ਦੇ ਫ਼ੈਸਲੇ ’ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਪਾਰਟੀ ’ਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਕਈ ਸਾਲਾਂ ਤੋਂ ਇਨਸਾਫ ਦਿਵਾਉਣ ’ਚ ਅਸਫ਼ਲ ਰਹਿਣ ਅਤੇ ‘ਟੁਕੜੇ-ਟੁਕੜੇ’ ਗੈਂਗ ਦੇ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ।

ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਿਹੜੇ ਲੋਕ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੰਨੇ ਸਾਲਾਂ ਤਕ ਇਨਸਾਫ਼ ਨਹੀਂ ਦੇ ਸਕੇ, ਉਹ ਕਿਸੇ ਨਾਲ ਇਨਸਾਫ਼ ਕਿਵੇਂ ਕਰ ਸਕਦੇ ਹਨ?’’

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤ ਅਤੇ ਖੇਤਰ ਦੇ ਅਧਾਰ ’ਤੇ ਵੰਡੀਆਂ ਪੈਦਾ ਕਰਦੇ ਹਨ, ਉਹ ਨਿਆਂ ਕਿਵੇਂ ਪ੍ਰਦਾਨ ਕਰਨਗੇ? ਉਨ੍ਹਾਂ ਕਿਹਾ, ‘‘ਇਹ ਮੋਦੀ ਸਰਕਾਰ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਐਸ.ਆਈ.ਟੀ. ਜਾਂਚ ਦਾ ਗਠਨ ਕੀਤਾ ਸੀ।’’ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement