Kamal Chaudhary Death News: ਹੁਸ਼ਿਆਰਪੁਰ ਤੋਂ 4 ਵਾਰ MP ਰਹੇ ਕਮਲ ਚੌਧਰੀ ਦਾ ਹੋਇਆ ਦਿਹਾਂਤ
Published : Jun 26, 2024, 9:15 am IST
Updated : Jun 26, 2024, 9:15 am IST
SHARE ARTICLE
Kamal Chaudhary death News in punjabi
Kamal Chaudhary death News in punjabi

Kamal Chaudhary Death News: ਉਹ ਤਿੰਨ ਵਾਰ ਕਾਂਗਰਸ ਅਤੇ ਇੱਕ ਵਾਰ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਮੈਂਬਰ ਬਣੇ

Kamal Chaudhary death News in punjabi : ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਕਮਲ ਚੌਧਰੀ ਦਾ ਕੱਲ੍ਹ ਸਵੇਰੇ ਦਿੱਲੀ ਵਿਖੇ ਆਪਣੇ ਨਿਵਾਸ ’ਤੇ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਕਮਲ ਚੌਧਰੀ ਨੇ 76 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ।

ਇਹ ਵੀ ਪੜ੍ਹੋ: America Firing News: ਅਮਰੀਕਾ 'ਚ ਚੱਲੀਆਂ ਤਾਬੜਤੋੜ ਗੋਲੀਆਂ, 5 ਲੋਕਾਂ ਦੀ ਹੋਈ ਮੌਤ

ਕਮਲ ਚੌਧਰੀ ਸਿਆਸਤ ’ਚ ਆਉਣ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ’ਚ ਸਕੁਐਡਰਨ ਲੀਡਰ ਸਨ। ਉਹ ਉੁਘੇ ਸੋਸ਼ਲਿਸਟ ਆਗੂ ਤੇ ਸਾਬਕਾ ਸੰਸਦ ਮੈਂਬਰ ਚੌਧਰੀ ਬਲਵੀਰ ਸਿੰਘ ਦੇ ਪੁੱਤਰ ਸਨ।

ਉਹ ਤਿੰਨ ਵਾਰ ਕਾਂਗਰਸ ਅਤੇ ਇੱਕ ਵਾਰ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਮੈਂਬਰ ਬਣੇ। ਉਨ੍ਹਾਂ ਦੇ ਪਿਤਾ ਚੌਧਰੀ ਬਲਬੀਰ ਸਿੰਘ ਵੀ ਐੱਮਪੀ ਅਤੇ ਵਿਧਾਇਕ ਰਹੇ ਸਨ। ਉਨ੍ਹਾਂ 1985, 1989 ਅਤੇ 1992 ਵਿਚ ਕਾਂਗਰਸ ਦੀ ਟਿਕਟ ’ਤੇ ਹੁਸ਼ਿਆਰਪੁਰ ਲੋਕ ਸਭਾ ਚੋਣ ਜਿੱਤੀ।

ਇਹ ਵੀ ਪੜ੍ਹੋ: Punjab Police: ਪੁਲਿਸ ਐਨਕਾਊਂਟਰ ਦੇ ਡਰ ਤੋਂ ਇਸ ਗੈਂਗਸਟਰ ਨੇ ਸਰੰਡਰ ਕਰਨ ਦਾ ਕੀਤਾ ਐਲਾਨ, ਵੇਖੋ ਵੀਡੀਓ  

1998 ਵਿਚ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਸੰਸਦ ਮੈਂਬਰ ਬਣੇ। 1992 ’ਚ ਉਨ੍ਹਾਂ ਬਸਪਾ ਉਮੀਦਵਾਰ ਮਾਇਆਵਤੀ ਨੂੰ ਹਰਾਇਆ ਸੀ। 1999 ’ਚ ਵੀ ਉਨ੍ਹਾਂ ਭਾਜਪਾ ਵੱਲੋਂ ਚੋਣ ਲੜੀ ਪਰ ਸਫਲ ਨਹੀਂ ਹੋਏ। ਉਹ ਸੁਰੱਖਿਆ ਸਬੰਧੀ ਸੰਸਦੀ ਕਮੇਟੀ ਦੇ ਚੇਅਰਮੈਨ ਵੀ ਰਹੇ। ਕੁਝ ਸਮੇਂ ਤੋਂ ਉਨ੍ਹਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ।

(For more Punjabi news apart from Kamal Chaudhary death News in punjabi , stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement