AAP ਦਾ ਰਾਜਾ ਵੜਿੰਗ ਨੂੰ ਜਵਾਬ, ‘ਕਾਂਗਰਸ ਨੇ ਹਮੇਸ਼ਾ ਲੋਕਤੰਤਰ ਦੇ ਘਾਣ ਨੂੰ ਹੱਸ ਕੇ ਸਵੀਕਾਰ ਕੀਤਾ’
Published : Sep 25, 2022, 8:03 pm IST
Updated : Sep 25, 2022, 8:03 pm IST
SHARE ARTICLE
Malvinder Singh Kang
Malvinder Singh Kang

ਕਾਸ਼ ਰਾਜਾ ਵੜਿੰਗ ਜੀ ਨੇ ਇਹ ਫ਼ਿਕਰਮੰਦੀ ਉਦੋਂ ਦਿਖਾਈ ਹੁੰਦੀ ਜਦੋਂ ਭਾਜਪਾ ਅਸੰਵਿਧਾਨਿਕ ਤਰੀਕੇ ਨਾਲ ਇਹਨਾਂ ਦੀਆਂ ਸਰਕਾਰਾਂ ਤੋੜ ਰਹੀ ਸੀ : ਮਲਵਿੰਦਰ ਕੰਗ


 

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਵੱਲੋਂ ਰਾਜਪਾਲ ਦੀ 'ਸ਼ਲਾਘਾ' ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਪੂਰੀ ਤਰ੍ਹਾਂ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਕਾਂਗਰਸੀ ਲੋਕਤੰਤਰ ਦੇ ਘਾਣ ਨੂੰ ਹਮੇਸ਼ਾ ਤੋਂ ਹੀ ਹੱਸ ਕੇ ਸਵੀਕਾਰ ਕਰਦੇ ਰਹੇ ਹਨ।

ਪਾਰਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, "ਕਾਸ਼! ਰਾਜਾ ਵੜਿੰਗ ਜੀ ਨੇ ਇਹ ਫ਼ਿਕਰਮੰਦੀ ਉਦੋਂ ਦਿਖਾਈ ਹੁੰਦੀ ਜਦੋਂ ਭਾਜਪਾ ਅਸੰਵਿਧਾਨਿਕ ਤਰੀਕੇ ਨਾਲ ਇਹਨਾਂ ਦੀਆਂ ਸੂਬਾ ਸਰਕਾਰਾਂ ਤੋੜ ਰਹੀ ਸੀ। ਭਾਜਪਾ ਨੇ ਲੋਕਤੰਤਰ ਦੀਆਂ ਧੱਜੀਆਂ ਉਡਾ, ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦ ਕੇ ਲੋਕਾਂ ਦੇ ਫ਼ਤਵੇ ਨਾਲ ਬਣੀਆਂ ਸਰਕਾਰਾਂ ਡੇਗ ਦਿੱਤੀਆਂ। ਪਰ, ਕਾਂਗਰਸੀ ਲੋਕਤੰਤਰ ਦੀ ਰੱਖਿਆ ਕਰਨ ਬਜਾਏ ਚੁੱਪਚਾਪ ਇਹ ਤਮਾਸ਼ਾ ਦੇਖਦੇ ਰਹੇ।"

ਉਹਨਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਕਿਸ ਮੂੰਹ ਨਾਲ ਕਿਸੇ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਸਿੱਖਿਆ ਦੇਣਗੇ, ਜਿਨ੍ਹਾਂ ਆਪ ਹਮੇਸ਼ਾ ਆਮ ਲੋਕਾਂ ਅਤੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਨਿੱਜੀ ਹਿੱਤਾਂ ਲਈ ਕੰਮ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement