ਵਿਰੋਧੀ ਆਗੂਆਂ ਲਈ ED-CBI, ਚੌਕਸੀ ਲਈ ਇੰਟਰਪੋਲ ਤੋਂ ਰਿਹਾਈ: ਮਲਿਕਾਰਜੁਨ ਖੜਗੇ
Published : Mar 21, 2023, 12:31 pm IST
Updated : Mar 21, 2023, 12:33 pm IST
SHARE ARTICLE
Mallikarjun Kharge
Mallikarjun Kharge

ਮਲਿਕਾਰਜੁਨ ਖੜਗੇ ਨੇ ਕੀਤਾ ਟਵੀਟ

 

ਨਵੀਂ ਦਿੱਲੀ: ਇੰਟਰਪੋਲ ਦੇ ‘ਰੈੱਡ ਨੋਟਿਸ’ ਵਿਚੋਂ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦਾ ਨਾਂਅ ਹਟਾਉਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਚੌਕਸੀ ਨੂੰ ਇੰਟਰਪੋਲ ਤੋਂ ਰਿਹਾਈ ਦਿਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, “ਦਿੱਲੀ ਦਾ ਬਜਟ ਨਾ ਰੋਕੋ”

ਖੜਗੇ ਨੇ ਟਵੀਟ ਕੀਤਾ, “ਵਿਰੋਧੀ ਨੇਤਾਵਾਂ ਲਈ ED-CBI, ਪਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਦੇ “ਸਾਡੇ ਮੇਹੁਲ ਭਾਈ” ਲਈ ਇੰਟਰਪੋਲ ਤੋਂ ਰਿਹਾਈ! ਜਦੋਂ "ਸਭ ਤੋਂ ਚੰਗੇ ਮਿੱਤਰ" ਲਈ ਪਾਰਲੀਮੈਂਟ ਠੱਪ ਹੋ ਸਕਦੀ ਹੈ  ਤਾਂ ‘ਪੁਰਾਣਾ ਮਿੱਤਰ’ ਜਿਸ ਨੂੰ 5 ਸਾਲ ਪਹਿਲਾਂ ਫਰਾਰ ਕੀਤਾ ਸੀ, ਉਸ ਦੀ ਮਦਦ ਕਰਨ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ?”

ਇਹ ਵੀ ਪੜ੍ਹੋ: ਆਸਟ੍ਰੇਲੀਆ ਪੁਲਿਸ ਨੇ 29 ਜਨਵਰੀ ਨੂੰ ਵਾਪਰੀ ਹਿੰਸਾ ਦੀ ਘਟਨਾ ਤੋਂ ਬਾਅਦ 6 ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ 'ਚ 13 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦਾ ਨਾਂ ਹੁਣ 'ਰੈੱਡ ਨੋਟਿਸ' ਤੋਂ ਹਟਾ ਦਿੱਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਚੌਕਸੀ ਵੱਲੋਂ ਫਰਾਂਸ ਦੇ ਲਿਓਨ ਸਥਿਤ ਇੰਟਰਪੋਲ ਹੈੱਡਕੁਆਰਟਰ 'ਚ ਦਾਇਰ ਪਟੀਸ਼ਨ ਦੇ ਆਧਾਰ 'ਤੇ ਇਹ ਕਦਮ ਚੁੱਕਿਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement