ਇਕਬਾਲ ਸਿੰਘ ਲਾਲਪੁਰਾ ਬਣੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਅਤੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ
Published : Aug 17, 2022, 4:03 pm IST
Updated : Aug 17, 2022, 4:03 pm IST
SHARE ARTICLE
Iqbal Singh Lalpura
Iqbal Singh Lalpura

ਸੰਸਦੀ ਬੋਰਡ ਅਤੇ ਚੋਣ ਕਮੇਟੀ ਵਿਚ ਇਕ ਵੀ ਮੁੱਖ ਮੰਤਰੀ ਨੂੰ ਥਾਂ ਨਹੀਂ ਮਿਲੀ ਹੈ।


ਨਵੀਂ ਦਿੱਲੀ: ਭਾਜਪਾ ਨੇ ਬੁੱਧਵਾਰ ਨੂੰ ਨਵੇਂ ਸੰਸਦੀ ਬੋਰਡ ਅਤੇ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਅਤੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਬਣੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ 11 ਮੈਂਬਰੀ ਸੰਸਦੀ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ।

Photo
Photo

ਨਵੇਂ ਸੰਸਦੀ ਬੋਰਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਸਰਬਾਨੰਦ ਸੋਨੋਵਾਲ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਾਟੀਆ ਅਤੇ ਪਾਰਟੀ ਸਕੱਤਰ ਬੀਐਲ ਸੰਤੋਸ਼ ਨੂੰ ਸੰਸਦੀ ਜਗ੍ਹਾ ਮਿਲੀ ਹੈ। ਸੰਸਦੀ ਬੋਰਡ ਅਤੇ ਚੋਣ ਕਮੇਟੀ ਵਿਚ ਇਕ ਵੀ ਮੁੱਖ ਮੰਤਰੀ ਨੂੰ ਥਾਂ ਨਹੀਂ ਮਿਲੀ ਹੈ।

Photo
Photo

ਇਸ ਦੇ ਨਾਲ ਹੀ ਭਾਜਪਾ ਨੇ 15 ਮੈਂਬਰੀ ਕੇਂਦਰੀ ਚੋਣ ਕਮੇਟੀ ਦਾ ਗਠਨ ਕੀਤਾ ਹੈ। ਪੀਐਮ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਾਟੀਆ, ਭੂਪੇਂਦਰ ਯਾਦਵ, ਦੇਵੇਂਦਰ ਫੜਨਵੀਸ, ਓਮ ਮਾਥੁਰ, ਬੀਐਲ ਸੰਤੋਸ਼ ਅਤੇ ਵਨਾਥੀ ਸ੍ਰੀਨਿਵਾਸ ਨੂੰ ਜਗ੍ਹਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪਾਰਟੀ ਦਾ ਸੰਸਦੀ ਬੋਰਡ ਭਾਜਪਾ ਵਿਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਗਠਜੋੜ ਦਾ ਹਰ ਵੱਡਾ ਫੈਸਲਾ ਬੋਰਡ ਦੀ 11 ਮੈਂਬਰੀ ਟੀਮ ਵੱਲੋਂ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਸੂਬਿਆਂ ਵਿਚ ਮੁੱਖ ਮੰਤਰੀ ਜਾਂ ਵਿਧਾਨ ਪ੍ਰੀਸ਼ਦ ਦੇ ਨੇਤਾ ਦੀ ਚੋਣ ਦਾ ਕੰਮ ਵੀ ਇਸ ਯੂਨਿਟ ਵੱਲੋਂ ਕੀਤਾ ਜਾਂਦਾ ਹੈ।

Iqbal Singh Lalpura re-appointed as Chairman of Minorities CommissionIqbal Singh Lalpura

ਪਾਰਟੀ ਵਿਚ ਸੂਬਾ ਪ੍ਰਧਾਨ, ਸੂਬੇ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਦਾ ਕੰਮ ਸੰਸਦੀ ਬੋਰਡ ਕਰਦਾ ਹੈ। ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਗਠਜੋੜ ਬਾਰੇ ਵੀ ਸੰਸਦੀ ਬੋਰਡ ਦਾ ਫੈਸਲਾ ਅੰਤਿਮ ਮੰਨਿਆ ਜਾਂਦਾ ਹੈ। ਚੋਣ ਕਮੇਟੀ ਨੂੰ ਸੰਸਦੀ ਬੋਰਡ ਤੋਂ ਬਾਅਦ ਭਾਜਪਾ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਚੋਣ ਕਮੇਟੀ ਦੇ ਮੈਂਬਰ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਾ ਫੈਸਲਾ ਕਰਦੇ ਹਨ। ਚੋਣ ਮਾਮਲਿਆਂ ਦੀਆਂ ਸਾਰੀਆਂ ਸ਼ਕਤੀਆਂ ਪਾਰਟੀ ਦੀ ਚੋਣ ਕਮੇਟੀ ਕੋਲ ਰਹਿੰਦੀਆਂ ਹਨ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement