ਕਾਂਗਰਸ ਨੇ ਉੱਤਰ ਪੂਰਬ ਨੂੰ ਭਾਰਤ ਦੇ ਨਕਸ਼ੇ ਤੋਂ ਹਟਾਇਆ, BJP ਬੋਲੀ- ਰਾਹੁਲ ਗਾਂਧੀ ਦਾ ਏਜੰਡਾ ਦੇਸ਼ ਨੂੰ ਟੁਕੜੇ-ਟੁਕੜੇ ਕਰਨਾ
Published : Sep 16, 2023, 6:35 pm IST
Updated : Sep 16, 2023, 6:36 pm IST
SHARE ARTICLE
File Photo
File Photo

ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ - ਅਮਿਤ ਮਾਲਵੀਆ

ਨਵੀਂ ਦਿੱਲੀ -  ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ਪੇਜ 'ਤੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਕਾਂਗਰਸ ਨੇ ਉੱਤਰ ਪੂਰਬ ਨੂੰ ਭਾਰਤ ਦੇ ਨਕਸ਼ੇ ਤੋਂ ਗਾਇਬ ਕਰ ਦਿੱਤਾ ਹੈ। ਹੁਣ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਸ ਮਾਮਲੇ 'ਤੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ ਹੈ। 

ਦੱਸ ਦਈਏ ਕਿ ਕਾਂਗਰਸ ਨੇ ਐਨੀਮੇਸ਼ਨ ਦੀ ਮਦਦ ਨਾਲ ਬਣਾਏ ਇਸ ਵੀਡੀਓ ਦੇ ਇੱਕ ਹਿੱਸੇ ਵਿਚ ਰਾਹੁਲ ਗਾਂਧੀ ਅਤੇ ਪੀਐਮ ਵਿਚਕਾਰ ਭਾਰਤ ਦਾ ਅਧੂਰਾ ਨਕਸ਼ਾ ਦਿਖਾਇਆ ਹੈ। ਇਸ ਵਿਚ ਕੋਈ ਉੱਤਰ ਪੂਰਬ ਨਹੀਂ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਕਿ- ਰਾਹੁਲ ਗਾਂਧੀ ਨੇ ਉੱਤਰ ਪੂਰਬ ਨੂੰ ਚੀਨ ਨੂੰ ਸੌਂਪਣ ਲਈ ਚੀਨ ਨਾਲ ਸਮਝੌਤਾ ਕੀਤਾ ਹੈ? ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ ਹੈ।

ਇਸ ਤੋਂ ਪਹਿਲਾਂ ਚੀਨ ਨੇ ਇੱਕ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਆਪਣਾ ਹਿੱਸਾ ਦਿਖਾਇਆ ਗਿਆ ਸੀ। ਚੀਨ ਦੇ ਇਸ ਨਕਸ਼ੇ 'ਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਸੀ। ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਇਸ ਨਕਸ਼ੇ ਬਾਰੇ ਕਿਹਾ ਸੀ ਕਿ ਰਾਹੁਲ ਗਾਂਧੀ ਦੇ ਸ਼ਬਦ ਸਹੀ ਸਾਬਤ ਹੋਏ ਹਨ। 

ਰਾਹੁਲ ਗਾਂਧੀ ਨੇ ਕਿਹਾ ਸੀ ਕਿ ਚੀਨ ਨੇ ਸਾਡੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਖੋਹ ਲਈ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਦੀ ਮੀਟਿੰਗ ਵਿਚ ਪੀਐਮ ਮੋਦੀ ਨੇ ਕਿਹਾ ਕਿ ਕਿਸੇ ਨੇ ਭਾਰਤ ਦਾ ਇੱਕ ਇੰਚ ਵੀ ਨਹੀਂ ਲਿਆ ਪਰ ਇਹ ਸਰਾਸਰ ਝੂਠ ਹੈ। ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਹਥਿਆ ਲਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਝੂਠ ਬੋਲ ਰਹੇ ਹਨ।   


 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement