45 ਸਾਲਾਂ ਵਿੱਚ ਹੁਣ ਤੱਕ ਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ- ਰਾਹੁਲ ਗਾਂਧੀ 

By : KOMALJEET

Published : Oct 15, 2022, 7:36 pm IST
Updated : Oct 15, 2022, 7:36 pm IST
SHARE ARTICLE
Rahul Gandhi
Rahul Gandhi

ਪੁੱਛਿਆ - ਪ੍ਰਧਾਨ ਮੰਤਰੀ ਜੀ ਦੱਸੋ- ਨੌਕਰੀਆਂ ਕਿੱਥੇ ਹਨ?

ਕਰਨਾਟਕ : ਕਾਂਗਰਸ ਪਾਰਟੀ ਵਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਉਹ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕਰ ਰਹੇ ਹਨ। ਇਹ ਯਾਤਰਾ 3500 ਕਿਲੋਮੀਟਰ ਦੀਹੈ। ਇਸ ਦੀ ਸ਼ੁਰੂਆਤ ਕੰਨਿਆਕੁਮਾਰੀ ਤੋਂ ਹੋਈ। ਉਸ ਤੋਂ ਬਾਅਦ ਕੇਰਲ ਅਤੇ ਹੁਣ ਕਰਨਾਟਕ ਪਹੁੰਚੇ ਹਨ। ਇਸ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸ਼ੁਰੂ ਵਿੱਚ ਅਸੀਂ ਸੋਚਿਆ ਕਿ 3500 ਕਿ.ਮੀ. ਤੁਰਨਾ ਸੌਖਾ ਨਹੀਂ ਹੈ ਪਰ ਜਦੋਂ ਅਸੀਂ ਤੁਰਨ ਲੱਗੇ ਤਾਂ ਕੁਝ ਦਿਨਾਂ ਬਾਅਦ ਤੁਰਨਾ ਬਹੁਤ ਸੌਖਾ ਹੋ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਤਾਕਤ ਪਿੱਛੇ ਤੋਂ ਸਫ਼ਰ ਨੂੰ ਅੱਗੇ ਵਧਾ ਰਹੀ ਹੋਵੇ। 

ਉਨ੍ਹਾਂ ਕਿਹਾ ਕਿ ਜਿਸ ਨੇ ਵੀ 3500 ਕਿਲੋਮੀਟਰ ਦੇ ਔਖੇ ਜਾਪਦੇ ਸਫ਼ਰ ਨੂੰ ਆਸਾਨ ਬਣਾਇਆ ਹੈ, ਉਹ ਲੋਕਾਂ ਦਾ ਪਿਆਰ, ਸਮਰਥਨ ਅਤੇ ਭਾਗੀਦਾਰੀ ਹੈ। ਜਦੋਂ ਵੀ ਸਫ਼ਰ ਵਿੱਚ ਥਕਾਵਟ ਹੁੰਦੀ ਹੈ ਤਾਂ ਕੋਈ ਭੱਜ ਕੇ ਆਉਂਦਾ ਹੈ ਅਤੇ ਮਦਦ ਲਈ ਜਾਂਦਾ ਹੈ। ਕਦੇ ਕੋਈ ਛੋਟਾ ਬੱਚਾ ਕੁਝ ਕਹੇਗਾ, ਕਦੇ ਕੋਈ ਅਪਾਹਜ ਆ ਕੇ ਕੁਝ ਕਹੇਗਾ, ਕਦੇ ਕੋਈ ਬਜ਼ੁਰਗ ਆ ਕੇ ਕੁਝ ਕਹੇਗਾ। ਇਨ੍ਹਾਂ ਸਾਰਿਆਂ ਵਲੋਂ ਮਿਲ ਰਿਹਾ ਪਿਆਰ ਅਤੇ ਬੋਲੇ ਹਰ ਸ਼ਬਦ ਸਾਡੀ ਮਦਦ ਕਰ ਰਹੇ ਹਨ।

ਕਰਨਾਟਕ ਦੇ ਬੇਲਾਰੀ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ,ਤਾਂ ਪ੍ਰਧਾਨ ਮੰਤਰੀ ਦੱਸਣ ਕਿ ਉਹ ਨੌਕਰੀਆਂ ਕਿੱਥੇ ਹਨ?

ਬੇਲਾਰੀ 'ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ 'ਚ 2.5 ਲੱਖ ਸਰਕਾਰੀ ਅਹੁਦੇ ਖਾਲੀ ਕਿਉਂ ਹਨ? ਜੇਕਰ ਤੁਸੀਂ ਪੁਲਿਸ ਸਬ-ਇੰਸਪੈਕਟਰ ਬਣਨਾ ਚਾਹੁੰਦੇ ਹੋ ਤਾਂ 80 ਲੱਖ ਰੁਪਏ ਦੇ ਕੇ ਅਜਿਹਾ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਪੈਸਾ ਹੈ, ਤਾਂ ਤੁਸੀਂ ਕਰਨਾਟਕ ਵਿੱਚ ਸਰਕਾਰੀ ਨੌਕਰੀ ਖਰੀਦ ਸਕਦੇ ਹੋ। ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਸੀਂ ਸਾਰੀ ਉਮਰ ਬੇਰੁਜ਼ਗਾਰ ਰਹਿ ਸਕਦੇ ਹੋ।

ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ 7 ਸਤੰਬਰ, 2022 ਨੂੰ ਭਾਰਤੀ ਉਪ ਮਹਾਂਦੀਪ ਦੇ ਦੱਖਣੀ ਸਿਰੇ ਵੱਲ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਸ ਯਾਤਰਾ ਨੇ ਸ਼ਨੀਵਾਰ ਨੂੰ 1000 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਭਾਰਤ ਜੋੜੋ ਯਾਤਰਾ ਨੇ ਬੇਲਾਰੀ ਜ਼ਿਲ੍ਹੇ ਦੇ ਨੇੜੇ ਆਪਣੀ 1000 ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ। ਇੱਥੇ ਲੱਖਾਂ ਕਾਂਗਰਸੀ ਸਮਰਥਕਾਂ ਨਾਲ ਵੱਡਾ ਸਮਾਗਮ ਕੀਤਾ ਗਿਆ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement