1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਰੱਖੀ ਨਵੀਂ ਸ਼ਰਤ! ਬਹਿਸ ਦੀ ਦੇਖ-ਰੇਖ ਲਈ ਸੁਝਾਏ 3 ਨਾਂਅ
Published : Oct 14, 2023, 12:16 pm IST
Updated : Oct 14, 2023, 12:17 pm IST
SHARE ARTICLE
Sunil Jakhar
Sunil Jakhar

ਖ਼ਾਸ ਗੱਲ ਇਹ ਹੈ ਕਿ ਇਹ ਤਿੰਨ ਆਗੂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਨ।

 

ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਰੋਧੀ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿਤਾ ਗਿਆ ਹੈ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਬਹਿਸ ਤੋਂ ਕਿਨਾਰਾ ਕਰ ਲਿਆ ਹੈ ਜਦਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਵੀਂ ਸ਼ਰਤ ਰੱਖੀ ਹੈ। ਉਨ੍ਹਾਂ ਨੇ ਖੁੱਲ੍ਹੀ ਬਹਿਸ ਦੀ ਦੇਖ-ਰੇਖ ਲਈ 3 ਨਾਵਾਂ ਦਾ ਸੁਝਾਅ ਦਿਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਤਿੰਨ ਆਗੂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਨ।

ਇਹ ਵੀ ਪੜ੍ਹੋ: ਭਾਜਪਾ ਨੇ ਜਤਿੰਦਰ ਪਾਲ ਮਲਹੋਤਰਾ ਨੂੰ ਸੌਂਪੀ ਚੰਡੀਗੜ੍ਹ ਦੀ ਕਮਾਨ

ਸੁਨੀਲ ਜਾਖੜ ਨੇ ਐਕਸ ’ਤੇ ਲਿਖਿਆ, “ਮੌਜੂਦਾ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ ਇੱਛਤ ‘ਆਪ’ ਲੀਡਰਸ਼ਿਪ ਪੀ.ਏ.ਯੂ. ਥੀਏਟਰ ਨੂੰ ਬੇਤੁਕੀ ਬਹਿਸ ਦੇ ਅੱਡੇ ’ਚ ਨਾ ਬਦਲ ਦੇਵੇ। ਮੈਂ ਇਕ 3 ਮੈਂਬਰੀ ਪੈਨਲ ਦਾ ਸੁਝਾਅ ਦਿੰਦਾ ਹਾਂ, ਜਿਸ ਵਿਚ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਬਹਿਸ ਨੂੰ ਸਹੀ ਦਿਸ਼ਾ ਵਿਚ ਚਲਾਉਣ”।

ਇਹ ਵੀ ਪੜ੍ਹੋ: ਹਨੀਟ੍ਰੈਪ ਮਾਮਲੇ 'ਚ ਗੈਂਗ ਦੇ ਮੁਖੀ ਤੇ ਇੰਸਪੈਕਟਰ, ਭਾਜਪਾ ਆਗੂ ਸਮੇਤ 6 ਖ਼ਿਲਾਫ ਮਾਮਲੇ ਦਰਜ 

ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਰੀ ਤਿੰਨ ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਈਮਾਨਦਾਰੀ ਰੱਖਦੀਆਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਚਿੰਤਾ ਲਈ ਉਹ ਜਾਣੇ ਜਾਂਦੇ ਹਨ। ਹਾਲਾਂਕ ਜਾਖੜ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦੀ ਸਹਿਮਤੀ ਲਏ ਬਿਨਾਂ ਉਨ੍ਹਾਂ ਦੇ ਨਾਂਅ ਸੁਝਾਉਣ ਲਈ ਮੈਂ ਮੁਆਫੀ ਮੰਗਦਾ ਹਾਂ। ਜੇ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਨਿਸ਼ਚਿਤ ਤੌਰ ’ਤੇ ਭਰਪੂਰ ਅਤੇ ਮਜ਼ਬੂਤ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement