ਸ਼ਾਹ ਨਾਲ ਕੋਈ ਮੇਲ-ਮਿਲਾਪ ਨਹੀਂ ਹੋ ਰਿਹਾ : ਸ਼ਿਵ ਸੈਨਾ
Published : Apr 10, 2018, 12:40 am IST
Updated : Jun 25, 2018, 12:18 pm IST
SHARE ARTICLE
Amit Shah
Amit Shah

ਬਾਘ ਨੂੰ ਕੋਈ ਵੀ ਵੱਸ ਵਿਚ ਨਹੀਂ ਕਰ ਸਕਦਾ'

 ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੇਲ-ਮਿਲਾਪ ਦੇ ਯਤਨਾਂ ਨੂੰ ਰੱਦ ਕਰਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ 'ਮੋਦੀ ਦੇ ਹੜ੍ਹ' ਵਿਚ ਬੇਸ਼ੱਕ ਸੱਪ ਅਤੇ ਨਿਉਲੇ ਹੜ੍ਹ ਜਾਣ ਪਰ 'ਬਾਘ ਨੂੰ ਵੱਸ ਵਿਚ ਨਹੀਂ ਕੀਤਾ ਜਾ ਸਕਦਾ।' ਸ਼ਿਵ ਸੈਨਾ ਨੇ ਅਗਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਇਰਾਦਾ ਫਿਰ ਪ੍ਰਗਟ ਕੀਤਾ। ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਪਾਰਟੀ ਨੇ ਕਿਹਾ ਕਿ ਉਹ 2014 ਦੇ ਸੁਨਹਿਰੀ ਯੁੱਗ ਵਿਚ ਹੁਣ ਵੀ ਰਹਿ ਰਹੀ ਹੈ ਜਦਕਿ 2019 ਦੀ ਤਸਵੀਰ ਬਿਲਕੁਲ ਵਖਰੀ ਹੋਵੇਗੀ। ਪਾਰਟੀ ਦੇ ਰਸਾਲੇ ਵਿਚ ਕਿਹਾ ਗਿਆ ਹੈ ਕਿ ਭਾਜਪਾ 2014 ਵਿਚ ਸੱਤਾ ਵਿਚ ਆਉਣ ਮਗਰੋਂ ਨਿਮਰਤਾ ਭੁੱਲ ਗਈ ਹੈ

Shiv SenaShiv Sena

ਪਰ ਯੂਪੀ ਦੇ ਗੋਰਖਪੁਰ ਅਤੇ ਫ਼ੂਲਪੁਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਹਾਰਨ ਮਗਰੋਂ ਕੁੱਝ ਸੋਚਣ ਲੱਗੀ ਹੈ। ਰਸਾਲੇ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ, 'ਭਾਜਪਾ ਨੂੰ ਮਿੱਤਰਾਂ ਦੀ ਲੋੜ ਨਹੀਂ। ਉਹ ਮਜ਼ਬੂਤ ਅਤੇ ਆਤਮਨਿਰਭਰ ਹਨ।' ਕਿਹਾ ਗਿਆ ਕਿ ਉਨ੍ਹਾਂ ਦੀ ਖੰਭਰਹਿਤ ਉਡਾਨ ਆਕਾਸ਼ ਵਿਚ ਉਡੀ ਅਤੇ ਉਡਦੀ ਰਹੇਗੀ। ਹੁਣ ਉਹ ਜ਼ਮੀਨ 'ਤੇ ਉਤਰਨਾ ਚਾਹੁੰਦੇ ਹਨ ਪਰ ਉਤਰਨ ਲਈ ਕੋਈ ਜਗ੍ਹਾ ਨਹੀਂ। ਸ਼ਿਵ ਸੈਨਾ ਅਤੇ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਸਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement