Punjab Congress: ਕਾਂਗਰਸ ਨੂੰ ਬਦਲਣਾ ਪਵੇਗਾ ਨਹੀਂ ਤਾਂ ਲੋਕ ਬਦਲ ਦੇਣਗੇ : ਨਵਜੋਤ ਸਿੱਧੂ
Published : Jan 10, 2024, 7:29 am IST
Updated : Jan 10, 2024, 7:44 am IST
SHARE ARTICLE
Navjot Sidhu
Navjot Sidhu

ਹੁਸ਼ਿਆਰਪੁਰ ਰੈਲੀ ਕਰ ਕੇ ਫਿਰ ਅਪਣਿਆਂ ’ਤੇ ਹੀ ਨਿਸ਼ਾਨੇ ਲਾਏ

Punjab Congress:  ਸੂਬੇ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਰੈਲੀਆਂ ਕਰ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਰੋਧੀ ਸੱਤਾਧਾਰੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੋਈ ਵੀ ਪਾਰਟੀ ਵਰਕਰਾਂ ਕਾਰਨ ਹੀ ਮਜ਼ਬੂਤ ਹੈ ਅਤੇ ਕਾਂਗਰਸ ਦੇ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਕਾਂਗਰਸ ਦੇ ਪੁਰਾਣੇ ਵਰਕਰਾਂ ’ਚ ਮੁੜ ਜਾਨ ਪਾਉਣ ਲਈ ਅਜਿਹੀਆਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ ਜਾਵੇਗਾ। 

ਟਕਸਾਲੀ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਵਲੋਂ ਕੀਤੇ ਵੱਡੇ ਇੱਕਠ ਨੂੰ ਦੇਖ ਨਵਜੋਤ ਸਿੰਘ ਸਿੱਧੂ ਜੋਸ਼ ਵਿਚ ਆ ਗਏ। ਨਵਜੋਤ ਸਿੱਧ ਨੇ ਕਿਹਾ ਕਿ ਲੋਕਾਂ ਨੇ ਕੈਪਟਨ ਨੂੰ ਜਿਤਾਇਆ ਤਾਂ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨਾਲ ਹੱਥ ਮਿਲਾ ਲਿਆ। ਉਨ੍ਹਾਂ ਨੇ ਕੇਂਦਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਨਵਜੋਤ ਸਿੱਧੂ ਰਾਜਾਂ ਦੇ ਸੰਘੀ ਢਾਂਚੇ ਦਾ ਰਖਵਾਲਾ ਬਣੇਗਾ।

ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸੀ ਜਿਹੜਾ ਦੂਜੀ ਪਾਰਟੀ ਦੀ ਬੋਲੀ ਬੋਲੇਗਾ, ਉਹ ਜ਼ਲੀਲ ਵੀ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਭ੍ਰਿਸ਼ਟਾਚਾਰੀ ਸਿਸਟਮ ਵਿਰੁਧ ਲੜਾਈ ਲੜਨ ਦੀ ਗੱਲ ਕਹੀ। ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਜਾ ਕੇ ਕਹੋ ਕਿ ਕਾਂਗਰਸ ’ਚ ਈਮਾਨਦਾਰ ਅਤੇ ਵਧੀਆ ਲੀਡਰ ਹਨ, ਜਿਨ੍ਹਾਂ ਨੇ ਅਪਣਾ ਈਮਾਨ ਨਹੀਂ ਵੇਚਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਬਦਲਣਾ ਪਵੇਗਾ, ਨਹੀਂ ਤਾਂ ਲੋਕ ਬਦਲ ਦੇਣਗੇ। ਪੰਜਾਬ ’ਚ ਆਮ ਆਦਮੀ ਭੈਅ ਦਾ ਸ਼ਿਕਾਰ ਹੈ ਅਤੇ ਗੁੰਡੇ-ਬਦਮਾਸ਼ ਖੁੱਲ੍ਹੇ ਘੁੰਮਦੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਕਦਰ ਨਹੀਂ ਹੋਵੇਗੀ ਤਾਂ ਫਿਰ ਕਾਂਗਰਸ ਨਹੀਂ ਉੱਠ ਸਕਦੀ। ਪਾਰਟੀ ਨੂੰ ਹਊਮੇ ਸੁੱਟਣਾ ਪਵੇਗਾ, ਪ੍ਰਵਾਰ ਦਾ ਭਾਅ ਡਿਗਾਉਣਾ ਪਵੇਗਾ। ਜੇਕਰ ਤੁਸੀਂ ਅਪਣੀ ਪੁਰਾਣੀ ਹੋਂਦ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ’ਚ ਨਿਕਲੋਗੇ ਤਾਂ ਮੰਜ਼ਲ ਆਪੇ ਤੁਹਾਨੂੰ ਪਾ ਲਵੇਗੀ। ਉਨ੍ਹਾਂ ਕਿਹਾ ਕਿ ਦੁਸ਼ਮਣ ਨਹੀਂ, ਸਗੋਂ ਦੁਸ਼ਮਣੀ ਮਾਰਨੀ ਹੈ। ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਨਾਂ ਨਾਂ ਲਏ ਉਨ੍ਹਾਂ ’ਤੇ ਵੀ ਨਿਸ਼ਾਨੇ ਲਾਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ 75-25 ਕਾਰਨ ਪਾਰਟੀ ਦਾ ਨੁਕਸਾਨ ਹੋਇਆ ਅਤੇ ਹੁਣ 80-20 ਪਾਰਟੀ ਲਈ ਨੁਕਸਾਨਦਾਇਕ ਹੈ।  

(For more Punjabi news apart from Congress has to change otherwise people will change: Navjot Sidhu, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement