ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੁੱਛਿਆ, 'ਬੋਲਣਾ ਕੀ ਹੈ?', ਭਾਜਪਾ ਆਗੂ ਨੇ ਸਾਂਝੀ ਕੀਤੀ ਵੀਡੀਓ
Published : May 7, 2022, 3:25 pm IST
Updated : May 7, 2022, 3:25 pm IST
SHARE ARTICLE
Rahul Gandhi
Rahul Gandhi

ਅਮਿਤ ਮਾਲਵੀਆ ਨੇ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਨਿੱਜੀ ਵਿਦੇਸ਼ੀ ਦੌਰਿਆਂ ਅਤੇ ਨਾਈਟ ਕਲੱਬਿੰਗ ਵਿਚਾਲੇ ਰਾਜਨੀਤੀ ਕਰਦੇ ਹੋ।


ਨਵੀਂ ਦਿੱਲੀ: ਭਾਜਪਾ ਵੱਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਇਕ ਹੋਰ ਵੀਡੀਓ ਸ਼ੇਅਰ ਕਰਕੇ ਉਹਨਾਂ ’ਤੇ ਤੰਜ਼ ਕੱਸਿਆ ਜਾ ਰਿਹਾ ਹੈ। ਨੇਪਾਲ ਤੋਂ ਪਰਤੇ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਆਪਣੇ ਦੋ ਦਿਨਾਂ ਦੌਰੇ 'ਤੇ ਤੇਲੰਗਾਨਾ ਪਹੁੰਚੇ। ਭਾਜਪਾ ਨੇਤਾ ਅਮਿਤ ਮਾਲਵੀਆ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਕਾਂਗਰਸੀ ਨੇਤਾਵਾਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਰਾਹੁਲ ਗਾਂਧੀ ਆਗੂਆਂ ਕੋਲੋਂ ਕਿਸ ਮੁੱਦੇ 'ਤੇ ਬੋਲਣ ਬਾਰੇ ਪੁੱਛਦੇ ਨਜ਼ਰ ਆ ਰਹੇ ਹਨ।

Rahul GandhiRahul Gandhi

ਹਾਲ ਹੀ 'ਚ ਨੇਪਾਲ 'ਚ ਵਾਇਰਲ ਹੋ ਰਹੇ ਇਕ ਵੀਡੀਓ ਨੂੰ ਲੈ ਕੇ ਭਾਜਪਾ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਅਮਿਤ ਮਾਲਵੀਆ ਵੱਲੋਂ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਰਾਹੁਲ ਗਾਂਧੀ ਤੇਲੰਗਾਨਾ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਸਨ।

17 ਸੈਕਿੰਡ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਨੇਤਾਵਾਂ ਨਾਲ ਬੈਠੇ ਹਨ। ਇਸ ਦੇ ਨਾਲ ਹੀ ਉਹ ਪੁੱਛ ਰਹੇ ਹਨ ਕਿ ਅੱਜ ਦੀ ਰੈਲੀ ਦਾ ਕੀ ਮੁੱਦਾ ਹੈ, ਕੀ ਬੋਲਣਾ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਨਿੱਜੀ ਵਿਦੇਸ਼ੀ ਦੌਰਿਆਂ ਅਤੇ ਨਾਈਟ ਕਲੱਬਿੰਗ ਵਿਚਾਲੇ ਰਾਜਨੀਤੀ ਕਰਦੇ ਹੋ।

Rahul Gandhi Rahul Gandhi

ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਸ ਤੋਂ ਪਹਿਲਾਂ ਆਪਣੇ ਟਵਿੱਟਰ ਹੈਂਡਲ ਤੋਂ ਰਾਹੁਲ ਗਾਂਧੀ ਦਾ ਇਕ ਵੀਡੀਓ ਟਵੀਟ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜਦੋਂ ਮੁੰਬਈ ਹਮਲਾ ਹੋਇਆ ਸੀ ਤਾਂ ਵੀ ਰਾਹੁਲ ਗਾਂਧੀ ਨਾਈਟ ਕਲੱਬ ਵਿਚ ਸਨ। ਜਦੋਂ ਉਹਨਾਂ ਦੀ ਪਾਰਟੀ ਵਿਚ ਘਮਾਸਾਣ ਛਿੜਿਆ ਹੈ, ਉਦੋਂ ਵੀ ਉਹੀ ਹੋ ਰਿਹਾ ਹੈ। ਅਮਿਤ ਮਾਲਵੀਆ ਸਮੇਤ ਕਈ ਹੋਰ ਭਾਜਪਾ ਨੇਤਾਵਾਂ ਨੇ ਇਸ ਵੀਡੀਓ ਨੂੰ ਟਵੀਟ ਕੀਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement