ਟਰੰਪ ਨੂੰ ਕੋਰੋਨਾ ਕਾਰਨ ਨੁਕਸਾਨ, ਭਾਰਤ ਨੂੰ ਮੋਦੀ ਨੇ ਬਚਾਇਆ: ਨੱਢਾ
Published : Nov 5, 2020, 11:09 pm IST
Updated : Nov 5, 2020, 11:09 pm IST
SHARE ARTICLE
image
image

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਰਭੰਗਾ 'ਚ ਰੈਲੀ ਨੂੰ ਕੀਤਾ ਸੰਬੋਧਨ

ਦਰਭੰਗਾ, 5 ਨਵੰਬਰ : ਬਿਹਾਰ ਵਿਧਾਨ ਸਭਾ ਚੋਣ 'ਚ ਤੀਜੇ ਗੇੜ ਦਾ ਪ੍ਰਚਾਰ ਅਪਣੇ ਆਖ਼ਰੀ ਦੌਰ 'ਚ ਆ ਚੁੱਕਿਆ ਹੈ। ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਦਰਭੰਗਾ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਚੋਣ ਦਾ ਜ਼ਿਕਰ ਕਰ ਦਿਤਾ।


ਜੇ.ਪੀ. ਨੱਢਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ 'ਚ ਚੋਣ ਦੇ ਨਤੀਜੇ ਆਉਣ ਵਾਲੇ ਹਨ, ਲੋਕਾਂ ਨੇ ਡੋਨਾਲਡ ਟਰੰਪ ਨੂੰ ਕੋਰੋਨਾ ਮਹਾਂਮਾਰੀ 'ਚ ਅਸਫ਼ਲਤਾ ਕਾਰਨ ਘੇਰਿਆ ਅਤੇ ਉਹ ਲੜਖੜਾ ਗਏ ਪਰ ਭਾਰਤ ਦੇ ਪੀ.ਐੱਮ. ਮੋਦੀ ਨੇ ਸਮੇਂ 'ਤੇ ਤਾਲਾਬੰਦੀ ਲਗਾ ਕੇ ਦੇਸ਼ ਦੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ।

imageimage


ਨੱਢਾ ਨੇ ਕਿਹਾ ਕਿ ਜਦੋਂ ਭਾਰਤ 'ਚ ਕੋਰੋਨਾ ਵਾਇਰਸ ਆਇਆ, ਉਦੋਂ ਦੇਸ਼ 'ਚ ਟੈਸਟ ਲਈ ਸਿਰਫ਼ ਇਕ ਹੀ ਲੈਬ ਸੀ। ਫਿਰ ਤਾਲਾਬੰਦੀ ਲੱਗੀ ਅਤੇ ਸਰਕਾਰ ਨੇ ਦੇਸ਼ 'ਚ ਰੋਜ਼ ਕਰੀਬ 15 ਲੱਖ ਟੈਸਟ ਕਰਨ ਦੀ ਮਿਸਾਲ ਬਣਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਾਬੰਦੀ ਲਗਾ ਕੇ ਸਰਕਾਰ ਨੇ ਤਿਆਰੀ ਕੀਤੀ ਅਤੇ ਅੱਜ ਦੇਸ਼ 'ਚ ਪੀਪੀਈ ਕਿੱਟ, ਵੈਂਟੀਲੇਟਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਚਾਹੀਦਾ ਤਾਂ ਐੱਨ.ਡੀ.ਏ. ਚਾਹੀਦੀ ਅਤੇ ਜੇਕਰ ਵਿਨਾਸ਼ ਚਾਹੀਦਾ ਤਾਂ ਰਾਜਦ ਚਾਹੀਦਾ।


ਜ਼ਿਕਰਯੋਗ ਹੈ ਕਿ ਅਮਰੀਕਾ 'ਚ ਵੀ ਚੋਣ ਪ੍ਰਚਾਰ ਦੌਰਾਨ ਕੋਰੋਨਾ ਨੂੰ ਮੁੱਦਾ ਬਣਾਇਆ ਗਿਆ ਸੀ ਜਿਸ 'ਚ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਹੋਈ ਸੀ।
ਇਨ੍ਹਾਂ ਆਲੋਚਨਾਵਾਂ ਦਾ ਅਸਰ ਨਤੀਜਿਆਂ 'ਤੇ ਵੀ ਦਿਖਾਈ ਦਿਤੀ। ਹਾਲਾਂਕਿ ਟਰੰਪ ਨੇ ਪ੍ਰਚਾਰ ਦੌਰਾਨ ਭਾਰਤ 'ਤੇ ਕੋਰੋਨਾ ਦੇ ਗ਼ਲਤ ਅੰਕੜੇ ਦੇਣ ਦਾ ਦੋਸ਼ ਲਗਾਇਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement