Mani Shankar Aiyar: ਭਾਰਤ ਕੋਲ ਸਰਜੀਕਲ ਸਟ੍ਰਾਈਕ ਕਰਨ ਦੀ ਹਿੰਮਤ ਹੈ ਪਰ ਪਾਕਿਸਤਾਨ ਨਾਲ ਗੱਲ ਕਰਨ ਦੀ ਹਿੰਮਤ ਨਹੀਂ: ਮਣੀਸ਼ੰਕਰ ਅਈਅਰ
Published : Feb 2, 2024, 4:51 pm IST
Updated : Feb 2, 2024, 4:51 pm IST
SHARE ARTICLE
Mani Shankar Aiyar on india pakistan relations
Mani Shankar Aiyar on india pakistan relations

ਉਨ੍ਹਾਂ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਸੋਨੀਆ ਗਾਂਧੀ ਨਹੀਂ ਚਾਹੁੰਦੀ ਕਿ ਮੈਂ ਰਾਜਨੀਤੀ 'ਚ ਰਹਾਂ?

Mani Shankar Aiyar: ਜੈਪੁਰ ਲਿਟਰੇਚਰ ਫੈਸਟੀਵਲ ਵਿਚ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਸੀ। ਭਾਰਤ 'ਚ ਸਰਜੀਕਲ ਸਟ੍ਰਾਈਕ ਕਰਨ ਦੀ ਹਿੰਮਤ ਹੈ ਪਰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਹਿੰਮਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਸੋਨੀਆ ਗਾਂਧੀ ਨਹੀਂ ਚਾਹੁੰਦੀ ਕਿ ਮੈਂ ਰਾਜਨੀਤੀ 'ਚ ਰਹਾਂ?

ਅਈਅਰ ਨੇ ਕਿਹਾ- ਕਸ਼ਮੀਰ ਨੂੰ ਲੈ ਕੇ ਮੇਰੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਕੋਲ ਕਸ਼ਮੀਰ ਮੁੱਦੇ ਦੇ ਹੱਲ ਲਈ ਚਾਰ ਮਹੱਤਵਪੂਰਨ ਸੁਝਾਅ ਸਨ। ਮੈਨੂੰ ਨਹੀਂ ਪਤਾ ਕਿ ਇਸ ਮੁੱਦੇ 'ਤੇ ਬੈਠ ਕੇ ਵਿਚਾਰ-ਵਟਾਂਦਰਾ ਕਿਉਂ ਨਹੀਂ ਕੀਤਾ ਗਿਆ। ਅਈਅਰ ਨੇ ਕਿਹਾ- ਮੈਂ ਪਾਕਿਸਤਾਨ ਪ੍ਰਤੀ ਭਾਰਤ ਦੀ ਨੀਤੀ ਨੂੰ ਨਹੀਂ ਸਮਝ ਸਕਿਆ। ਅਸੀਂ ਸਰਜੀਕਲ ਸਟ੍ਰਾਈਕ ਕਰ ਸਕਦੇ ਹਾਂ, ਪਰ ਕੀ ਅਸੀਂ ਮੇਜ਼ 'ਤੇ ਬੈਠ ਕੇ ਗੱਲ ਨਹੀਂ ਕਰ ਸਕਦੇ? ਸਾਡੇ ਵਿਚ ਉਨ੍ਹਾਂ ਨਾਲ ਆਹਮੋ-ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਹੈ। 2014 ਤੋਂ 2024 ਤਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਈਅਰ ਨੇ ਕਿਹਾ ਕਿ ਸ਼ਾਇਦ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਕਮਰ ਜਾਵੇਦ ਬਾਜਵਾ ਵਿਚਾਲੇ ਕੁੱਝ ਗੱਲਬਾਤ ਹੋਈ ਸੀ। ਇਸ 'ਚ ਉਹ ਇਸ ਫੈਸਲੇ 'ਤੇ ਪਹੁੰਚੇ ਕਿ ਜੰਗਬੰਦੀ ਲਾਈਨ 'ਤੇ ਗੋਲੀਬਾਰੀ ਨਹੀਂ ਹੋਣੀ ਚਾਹੀਦੀ। ਇਹ ਚੰਗੀ ਗੱਲ ਸੀ। ਜਦੋਂ ਭਾਰਤ ਪਾਕਿਸਤਾਨ ਨਾਲ ਗੱਲਬਾਤ ਕਰਦਾ ਹੈ, ਇਸ ਤੋਂ ਬਾਅਦ ਹੀ ਕੋਈ ਹੱਲ ਨਿਕਲੇਗਾ। ਜਦੋਂ ਅਸੀਂ ਗੱਲ ਨਹੀਂ ਕਰਦੇ, ਤਾਂ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ? ਸਰਕਾਰ ਵਲੋਂ ਕਿਹਾ ਜਾਂਦਾ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਗੱਲਬਾਤ ਨਹੀਂ ਹੋ ਰਹੀ? ਕੀ ਇਸ ਨਾਲ ਪਿਛਲੇ 10 ਸਾਲਾਂ ਵਿਚ ਅਤਿਵਾਦ ਰੁਕ ਗਿਆ ਹੈ?

ਮਣੀਸ਼ੰਕਰ ਅਈਅਰ ਨੇ ਕਿਹਾ- ਮੈਂ ਰਾਜੀਵ ਗਾਂਧੀ ਨਾਲ ਲੰਬੇ ਸਮੇਂ ਤਕ ਕੰਮ ਕੀਤਾ ਸੀ। ਉਸ ਬਾਰੇ ਆਮ ਲੋਕਾਂ ਵਿਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਸਨ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, "ਕੁੱਝ ਲੋਕਾਂ ਨੇ ਮੈਨੂੰ ਅਪਣੀ ਸਵੈ-ਜੀਵਨੀ ਲਿਖਣ ਦਾ ਸੁਝਾਅ ਦਿਤਾ। ਮੈਂ ਸੋਚਿਆ, ਮੇਰੀ ਜ਼ਿੰਦਗੀ ਵਿਚ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਹੋਈਆਂ ਹਨ ਜੋ ਲੋਕ ਮੈਨੂੰ ਪੜ੍ਹਨਾ ਪਸੰਦ ਕਰਨਗੇ। ਫਿਰ ਸੋਨੀਆ ਗਾਂਧੀ ਜੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਲਿਖਣਾ ਚਾਹੀਦਾ। ਫਿਰ ਮੈਨੂੰ ਪਤਾ ਲੱਗਿਆ ਕਿ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਰਾਜਨੀਤਿਕ ਜੀਵਨ ਵਿਚ ਜਾਰੀ ਰਹਾਂ।

(For more Punjabi news apart from Mani Shankar Aiyar on india pakistan relations, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement