ਮੁੱਖ ਮੰਤਰੀ ਚੰਨੀ ਨੇ ਕੈਪਟਨ ਦੇ ਖ਼ਾਸਮ-ਖ਼ਾਸ ਰਾਣਾ ਸੋਢੀ ਦੇ ਘਰ ਜਾ ਕੇ ਖਾਧਾ ਖਾਣਾ
Published : Nov 1, 2021, 9:36 am IST
Updated : Nov 1, 2021, 9:36 am IST
SHARE ARTICLE
CM Charanjit Singh Channi and Former Minister Rana Gurmeet Sodhi
CM Charanjit Singh Channi and Former Minister Rana Gurmeet Sodhi

ਹੁਣ ਪੰਜਾਬ ਕਾਂਗਰਸ ਅੰਦਰ ਵੀ ਇਕ ਵਾਰ ਫਿਰ ਸਿਆਸੀ ਸਮੀਕਰਨ ਬਦਲਣ ਲੱਗੇ ਹਨ।

ਚੰਡੀਗੜ੍ਹ, 31 ਅਕਤੂਬਰ (ਭੁੱਲਰ): ਹੁਣ ਪੰਜਾਬ ਕਾਂਗਰਸ ਅੰਦਰ ਵੀ ਇਕ ਵਾਰ ਫਿਰ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਨਵਜੋਤ ਸਿੱਧੂ ਨਾਲ ਮੁੜ ਤਾਲਮੇਲ ਬਣਨ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਨੇ ਕੈਪਟਨ ਸਮਰਥਕ ਰਹੇ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਨੂੰ ਅਪਣੇ ਪਾਲੇ ਵਿਚ ਲਿਆਉਣ ਲਈ ਸਿਆਸੀ ਦਾਅ ਖੇਡਣੇ ਸ਼ੁਰੂ ਕਰ ਦਿਤੇ ਹਨ।  

CM Charanjit Singh ChanniCM Charanjit Singh Channi

ਕਹਾਣੀ ਅੱਜ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਿੱਧੇ ਕੈਪਟਨ ਦੇ ਖ਼ਾਸਮ-ਖ਼ਾਸ ਰਹੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਗਏ ਅਤੇ ਉਨ੍ਹਾਂ ਨਾਲ ਹੀ ਰਾਤ ਦਾ ਖਾਣਾ ਖਾਧਾ।

Captain Amarinder Singh Captain Amarinder Singh

ਜ਼ਿਕਰਯੋਗ ਹੈ ਕਿ ਸੋਢੀ ਕੈਪਟਨ ਮੰਤਰੀ ਮੰਡਲ ਵਿਚ ਸ਼ਾਮਲ ਸਨ ਪਰ ਚੰਨੀ ਸਰਕਾਰ ਬਣਨ  ਬਾਅਦ ਉਨ੍ਹਾਂ ਦੀ ਛਾਂਟੀ ਹੋ ਗਈ ਸੀ। ਅੱਜ ਚੰਨੀ ਵਲੋਂ ਰਾਣਾ ਦੇ ਘਰ ਜਾ ਕੇ ਖਾਣਾ ਖਾਣ ਨਾਲ ਮਾਮਲਾ ਹੁਣ ਸਮਝ ਵਿਚ ਆ ਸਕਦਾ ਹੈ। ਰਾਣਾ ਸੋਢੀ ਨਾਲ ਮਿਲ ਕੇ ਵਾਪਸ ਪਰਤਣ ਸਮੇਂ ਮੁੱਖ ਮੰਤਰੀ ਨੇ ਕਿਹਾ ਕਿ ਰਾਣਾ ਗੁਰਮੀਤ ਸੋਢੀ ਪਾਰਟੀ ਦੇ ਸੀਨੀਅਰ ਨੇਤਾ ਹਨ ਤੇ ਪਾਰਟੀ ਵਿਚ ਸੱਭ ਲੀਡਰ ਸਨਮਾਨਯੋਗ ਹਨ। ਕਿਸੇ ਦੇ ਘਰ ਜਾਣਾ ਕੋਈ ਮਾੜੀ ਗੱਲ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement