ਦਿਗਵਿਜੈ ਸਿੰਘ ਦਾ ਦਾਅਵਾ, ‘ਆਈਐਸਆਈ ਤੋਂ ਪੈਸੇ ਲੇ ਰਹੇ ਨੇ ਭਾਜਪਾ ਅਤੇ ਬਜਰੰਗ ਦਲ’
Published : Sep 1, 2019, 1:31 pm IST
Updated : Sep 5, 2019, 9:09 am IST
SHARE ARTICLE
Digvijaya alleges BJP and Bajrang Dal taking money from Pakistan's ISI
Digvijaya alleges BJP and Bajrang Dal taking money from Pakistan's ISI

ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਕਰ ਰਹੇ ਨੇ ਜਾਸੂਸੀ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਭਾਜਪਾ ਅਤੇ ਬਜਰੰਗ ਦਲ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐਸਆਈ ਤੋਂ ਪੈਸੇ ਲੈ ਰਹੀਆਂ ਹਨ। ਇੰਨਾ ਹੀ ਨਹੀਂ ਦਿਗਵਿਜੈ ਨੇ ਆਈਐਸਆਈ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਧਰਮ ਨਾਲ ਜੋੜਦੇ ਹੋਏ ਵੱਡਾ ਬਿਆਨ ਦਿੱਤਾ ਹੈ।

Digvijaya Singh Member of ParliamentDigvijaya Singh 

ਇਸ ਬਿਆਨ ਨਾਲ ਜੁੜੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਮੁਤਾਬਕ ਉਹਨਾਂ ਨੇ ਕਿਹਾ ਕਿ ਬਜਰੰਗ ਦਲ ਅਤੇ ਭਾਜਪਾ ਆਈਐਸਆਈ ਤੋਂ ਪੈਸੇ ਲੇ ਰਹੇ ਹਨ। ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ‘ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਪਾਕਿਸਤਾਨੀ ਏਜੰਸੀ ਲਈ ਜਾਸੂਸੀ ਕਰ ਰਹੇ ਹਨ, ਇਸ ਨੂੰ ਸਮਝਣਾ ਚਾਹੀਦਾ ਹੈ’।

 


 

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਗਵਿਜੈ ਸਿੰਘ ਸੁਰਖੀਆਂ ਵਿਚ ਹਨ। ਇਸ ਤੋਂ ਪਹਿਲਾਂ ਜਦੋਂ ਭਾਰਤੀ ਹਵਾਈ ਫ਼ੌਜ ਨੇ ਬਾਲਾਕੋਟ ਵਿਚ ਏਅਰ ਸਟ੍ਰਾਈਕ ਕੀਤੀ ਸੀ ਤਾਂ  ਵੀ ਸਬੂਤਾਂ ਦੀ ਮੰਗ ਕਰਦੇ ਹੋਏ ਦਿਗਵਿਜੈ ਚਰਚਾ ਵਿਚ ਆਏ ਸਨ। ਦੱਸ ਦਈਏ ਕਿ ਦਿਗਵਿਜੈ ਸਿੰਘ ਦੇ ਬਿਆਨ ਵਾਲੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement