ਤਕਨੀਕੀ ਗੜਬੜੀ ਨਾਲ ਦੇਸੀ ਨੇਵੀਗੇਸ਼ਨ ਉਪਗ੍ਰਹਿ ਅਸਫ਼ਲ
Published : Aug 31, 2017, 11:14 pm IST
Updated : Aug 31, 2017, 5:44 pm IST
SHARE ARTICLE


ਨਵੀਂ ਦਿੱਲੀ, 31 ਅਗੱਸਤ: ਸ੍ਰੀਹਰੀਕੋਟਾ, 31 ਅਗੱਸਤ: ਪੋਲਰ ਰਾਕੇਟ ਨਾਲ ਦਾਗਿਆ ਭਾਰਤ ਦਾ ਨਵੀਨਤਮ ਸਮੁੰਦਰੀ ਆਵਾਜਾਈ ਉਪਗ੍ਰਹਿ ਅੱਜ ਤਕਨੀਕੀ ਗੜਬੜੀ ਕਰ ਕੇ ਪੁਲਾੜ 'ਚ ਅਪਣੇ ਰਾਹ ਉਤੇ ਸਥਾਪਤ ਹੋਣ ਤੋਂ ਠੀਕ ਪਹਿਲਾਂ ਅਸਫ਼ਲ ਹੋ ਗਿਆ। ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐਸ.ਐਲ.ਵੀ.) ਰਾਕੇਟ ਨੂੰ ਲੈ ਕੇ ਇਸਰੋ ਨੂੰ ਲਗਿਆ ਇਹ ਦੁਰਲੱਭ ਝਟਕਾ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ਾਮ 7 ਵਜੇ ਪੀ.ਐਸ.ਐਲ.ਵੀ. ਸੀ-39 ਦੇ ਬਿਲਕੁਲ ਸਹੀ ਤਰੀਕੇ ਨਾਲ ਉਡਾਨ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ ਲੱਗਾ।
ਇਕ ਸੰਖੇਪ ਐਲਾਨ 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਏ.ਐਸ. ਕਿਰਨ ਕੁਮਾਰ ਨੇ ਕਿਹਾ ਕਿ ਮਿਸ਼ਨ ਅਸਫ਼ਲ ਸੀ ਕਿਉਂਕਿ ਉਪਗ੍ਰਹਿ ਤੋਂ 'ਹੀਟ ਸ਼ੀਲਡ' (ਤਾਪ ਤੋਂ ਬਚਣ ਵਾਲਾ ਕਵਚ) ਅਲੱਗ ਨਹੀਂ ਹੋ ਸਕਿਆ ਅਤੇ ਉਪਗ੍ਰਹਿ 'ਹੀਟ ਸ਼ੀਲਡ' ਦੇ ਅੰਦਰ ਹੀ ਰਹਿ ਗਿਆ। ਕੁਮਾਰ ਨੇ ਮਿਸ਼ਨ ਕੰਟਰੋਲ ਸੈਂਟਰ 'ਚ


ਐਲਾਨ ਕੀਤਾ ਕਿ ਅਜਿਹਾ ਕਿਉਂ ਨਹੀਂ ਹੋ ਸਕਿਆ ਇਸ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ 'ਹੀਟ ਸ਼ੀਲਡ' ਤੋਂ ਵੱਖ ਹੋਣ ਤੋਂ ਇਲਾਵਾ ਬਾਕੀ ਗਤੀਵਿਧੀਆਂ ਸੁਚਾਰੂ ਰੂਪ ਨਾਲ ਹੋਈਆਂ। ਇਸ ਦੀ ਵਿਸਤ੍ਰਿਤ ਸਮੀਖਿਆ ਕੀਤੀ ਜਾਵੇਗੀ। ਭਾਰਤ ਦੇ ਅੱਠਵੇਂ ਨੇਵੀਗੇਸ਼ਨ ਉਪਗ੍ਰਹਿ - ਆਈ.ਆਰ.ਐਨ.ਐਸ.ਐਸ.-1ਐਚ ਦਾ ਸਫ਼ਲ ਹੋਣਾ ਪੁਲਾੜ ਦੇ ਖੇਤਰ 'ਚ ਭਾਰਤ ਲਈ ਇਕ ਨਵੇਂ ਯੁਗ ਦਾ ਆਗਾਜ਼ ਕਰ ਸਕਦਾ ਸੀ ਕਿਉਂਕਿ ਪਹਿਲੀ ਵਾਰ ਉਪਗ੍ਰਹਿ ਬਣਾਉਣ ਅਤੇ ਦਾਗ਼ਣ 'ਚ ਸਰਗਰਮ ਰੂਪ ਨਾਲ ਨਿਜੀ ਖੇਤਰ ਨੂੰ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਨਿਜੀ ਖੇਤਰ ਦੀ ਭੂਮਿਕਾ ਉਪਕਰਨਾਂ ਦੀ ਸਪਲਾਈ ਤਕ ਸੀਮਤ ਸੀ।
ਆਈ.ਆਰ.ਐਨ.ਐਸ.ਐਸ.-1ਐਚ ਨੇ 1 ਜੁਲਾਈ, 2013 ਨੂੰ ਦਾਗ਼ੇ ਆਈ.ਆਰ.ਐਨ.ਐਸ.ਐਸ.-1ਏ ਦੀ ਥਾਂ ਲੈਣੀ ਸੀ ਜੋ ਕਿ ਪ੍ਰਮਾਣੂ ਘੜੀਆਂ ਦੇ ਬੰਦ ਹੋ ਜਾਣ ਕਰ ਕੇ ਖ਼ਰਾਬ ਹੋ ਗਿਆ ਸੀ। ਹਾਲਾਂਕਿ ਆਈ.ਆਰ.ਐਨ.ਐਸ.ਐਸ.-1ਏ ਸੰਦੇਸ਼ ਸੇਵਾਵਾਂ ਮੁਹੱਈਆ ਕਰਵਾਉਂਦਾ ਰਹੇਗਾ। ਪਿਛਲੇ ਸਾਲ ਇਸਰੋ ਦੇ ਵਿਗਿਆਨੀਆਂ ਨੇ ਵੇਖਿਆ ਸੀ ਕਿ ਉਪਗ੍ਰਹਿ 'ਚ ਲੱਗੀਆਂ ਤਿੰਨ ਪ੍ਰਮਾਣੂ ਘੜੀਆਂ ਬੰਦ ਹੋ ਗਈਆਂ ਸਨ। ਪਰ ਇਸ ਦੇ ਬੰਦ ਹੋਣ ਨਾਲ ਨੇਵੀਗੇਸ਼ਨ ਸਿਸਟਮ ਉਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਸੇਵਾਵਾਂ ਦੇਣ ਲਈ ਚਾਰ ਉਪਗ੍ਰਹਿ ਕਾਫ਼ੀ ਹਨ। ਇਸਰੋ ਕੋਲ ਛੇ ਉਪਗ੍ਰਹਿ ਹਨ ਜੋ ਕਿ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ।  (ਏਜੰਸੀਆਂ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement