ਪਾਕਿ ਵਲੋਂ ਗੋਲੀਬਾਰੀ ਵਿਚ ਬੀਐਸਐਫ਼ ਜਵਾਨ ਹਲਾਕ, ਤਿੰਨ ਜ਼ਖ਼ਮੀ
Published : Sep 15, 2017, 10:17 pm IST
Updated : Sep 15, 2017, 4:47 pm IST
SHARE ARTICLE

ਜੰਮੂ, 15 ਸਤੰਬਰ : ਜੰਮੂ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ ਜਵਾਨ ਦੀ ਮੌਤ ਹੋ ਗਈ।
ਹੌਲਦਾਰ ਬਿਜੇਂਦਰ ਬਹਾਦਰ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਸੈਕਟਰ ਆਰਨੀਆ ਵਿਚ ਅਗਲੀ ਚੌਕੀ 'ਤੇ ਡਿਊਟੀ 'ਤੇ ਸੀ ਜਦ ਅੱਜ ਪਾਕਿਸਤਾਨੀ ਫ਼ੌਜ ਨੇ ਸਵੇਰੇ 12.20 ਵਜੇ ਮੋਰਟਾਰ ਦਾਗ਼ੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ।
ਬੀਐਸਐਫ਼ ਜਵਾਨ ਨੇ ਦਸਿਆ ਕਿ ਉਕਤ ਸਿਪਾਹੀ ਦੀ ਛਾਤੀ ਵਿਚ ਗੋਲੀ ਵੱਜੀ ਅਤੇ ਜ਼ਖ਼ਮਾਂ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਉਸ ਨੇ ਦਸਿਆ, '' ਬੀਐਸਐਫ਼ ਨੇ ਬੜੀ ਬਹਾਦਰੀ ਨਾਲ ਜਵਾਬੀ ਫ਼ਾਈਰਿੰਗ ਕੀਤੀ। ਦੁਵੱਲੀ ਫ਼ਾਈਰਿੰਗ ਅੱਧੀ ਰਾਤ ਤਕ ਤੋਂ ਸਵੇਰ ਤਕ ਚਲਦੀ ਰਹੀ।' ਬਹਾਦਰ (32) ਉੱਤਰ ਪ੍ਰਦੇਸ਼ ਦੇ ਬਾਲਿਆ ਜ਼ਿਲ੍ਹੇ ਦੇ ਵਿਦਿਆ ਭਵਨ ਨਾਰੇਪੁਰ ਪਿੰਡ ਦਾ ਵਾਸੀ ਸੀ ਅਤੇ ਅਪਣੀ ਪਤਨੀ ਸੁਸ਼ਮਿਤਾ ਸਿੰਘ ਨਾਲ ਰਹਿੰਦਾ ਸੀ।
ਬੀਐਸਐਫ਼ ਦੀ ਜਵਾਬੀ ਗੋਲੀਬਾਰੀ ਵਿਚ ਕਲ ਪਾਕਿਸਤਾਨ ਦੇ ਦੋ ਜਵਾਨ ਮਾਰੇ ਗਏ ਜਦਕਿ ਪਾਕਿਸਤਾਨ ਦੁਆਰਾ ਬੁਧਵਾਰ ਨੂੰ ਪੁੰਛ ਅਤੇ ਜੰਮੂ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਅਤੇ ਐਲਓਸੀ 'ਤੇ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਭਾਰਤੀ ਫ਼ੌਜੀ ਜ਼ਖ਼ਮੀ ਹੋਏ ਸਨ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement