ਲੜਾਕੂ ਜਹਾਜ਼ 'ਚ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਰਖਿਆ ਮੰਤਰੀ ਬਣੀ ਨਿਰਮਲਾ ਸੀਤਾਰਮਨ
Published : Jan 18, 2018, 1:01 am IST
Updated : Jan 17, 2018, 7:36 pm IST
SHARE ARTICLE

ਜੋਧਪੁਰ, 17 ਜਨਵਰੀ : ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜਸਥਾਨ ਦੇ ਪਛਮੀ ਸੈਕਟਰ ਵਿਚ ਭਾਰਤੀ ਹਵਾਈ ਫ਼ੌਜ ਦੇ ਅਗਲੀ ਕਤਾਰ ਦੇ ਲੜਾਕੂ ਜਹਾਜ਼ ਸੁਖੋਈ 30 ਐਮਕੇਆਈ ਵਿਚ ਉਡਾਨ ਭਰੀ।ਦੇਸ਼ ਦੀ ਪਹਿਲੀ ਮਹਿਲਾ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਖੋਈ ਲੜਾਕੂ ਜਹਾਜ਼ ਵਿਚ 30 ਮਿੰਟ ਦੀ ਅਪਣੀ ਉਡਾਣ ਨੂੰ ਸ਼ਾਨਦਾਰ ਦਸਿਆ। ਜਹਾਜ਼ ਚਾਲਕਾਂ ਵਾਲਾ ਜੀ ਸੂਟ ਪਾਈ 58 ਸਾਲਾ ਸੀਤਾਰਮਨ ਜੋਧਪੁਰ ਹਵਾਈ ਟਿਕਾਣੇ ਤੋਂ ਉਡਾਨ ਭਰਨ ਵਾਲੇ ਸੁਖੋਈ ਲੜਾਕੂ ਜਹਾਜ਼ ਦੇ ਕਾਕਪਿਟ ਵਿਚ ਪਾਇਲਟ ਦੇ ਪਿੱਛੇ ਵਾਲੀ ਸੀਟ 'ਤੇ ਬੈਠੇ। ਸੂਤਰਾਂ ਨੇ ਦਸਿਆ ਕਿ ਜਹਾਜ਼ ਨੇ ਜੋਧਪੁਰ ਦੀ ਪਛਮੀ ਦਿਸ਼ਾ ਵਿਚ ਉਡਾਨ ਭਰੀ। ਉਹ ਭਾਰਤੀ ਹਵਾਈ ਫ਼ੌਜ ਦੇ ਅਗਲੀ ਕਤਾਰ ਦੇ ਲੜਾਕੂ ਜਹਾਜ਼ ਵਿਚ ਉਡਾਨ ਭਰਨ ਵਾਲੀ ਪਹਿਲੀ ਭਾਰਤੀ ਮਹਿਲਾ ਰਖਿਆ ਮੰਤਰੀ ਬਣ ਗਏ ਹਨ। 58 ਸਾਲਾ ਸੀਤਾਰਮਨ ਦੋ ਸੀਟਾਂ ਵਾਲੇ ਜਹਾਜ਼ ਦੇ ਕਾਕਪਿਟ ਵਿਚ ਪਾਇਲਟ ਤੋਂ ਪਿੱਛੇ ਬੈਠੀ। ਜਦ ਜਹਾਜ਼ ਉਡਾਨ ਭਰਨ ਲਈ ਅੱਗੇ ਵਧਿਆ ਤਾਂ ਉਹ ਸ਼ਾਂਤਚਿੱਤ ਵਿਖਾਈ ਦੇ ਰਹੇ ਸਨ। ਦੇਸ਼ ਦੀ ਪਹਿਲੀ ਮਹਿਲਾ ਰਖਿਆ ਮੰਤਰੀ ਨੇ ਕਾਕਪਿਟ ਅੰਦਰੋਂ ਹੱਥ ਹਿਲਾਇਆ ਅਤੇ ਜਿੱਤ ਦਾ ਨਿਸ਼ਾਨ ਵੀ ਬਣਾਇਆ।


ਅਧਿਕਾਰੀਆਂ ਮੁਤਾਬਕ ਉਹ ਸੁਖੋਈ ਵਿਚ ਉਡਾਨ ਭਰਨ ਵਾਲੀ ਦੂਜੀ ਭਾਰਤੀ ਮਹਿਲਾ ਨੇਤਾ ਬਣ ਗਈ ਕਿਉਂਕਿ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 2009 ਵਿਚ ਇਸ ਜਹਾਜ਼ ਵਿਚ ਉਡਾਨ ਭਰੀ ਸੀ। ਅਬਦੁਲ ਕਲਾਮ ਨੇ ਵੀ ਇਸ ਜਹਾਜ਼ ਵਿਚ ਉਡਾਨ ਭਰੀ ਸੀ। ਇਸ ਜਹਾਜ਼ ਵਿਚ ਉਡਾਨ ਭਰਨ ਵਾਲੀ ਉਹ ਦੂਜੀ ਰਖਿਆ ਮੰਤਰੀ ਹੈ। ਪਹਿਲਾਂ ਸਾਬਕਾ ਰਖਿਆ ਮੰਤਰੀ ਜਾਰਡ ਫ਼ਰਨਾਂਡੇਜ਼ ਵੀ ਇਸ ਜਹਾਜ਼ ਵਿਚ ਉਡਾਨ ਭਰ ਚੁਕੇ ਹਨ। ਉਡਾਨ ਤੋਂ ਪਹਿਲਾਂ ਪਾਇਲਟ ਨੇ ਰਖਿਆ ਮੰਤਰੀ ਨੂੰ ਜ਼ਰੂਰੀ ਜਾਣਕਾਰੀ ਦਿਤੀ। ਉਨ੍ਹਾਂ ਨਾਲ ਹੀ ਲੜਾਕੂ ਜਹਾਜ਼ ਅਤੇ ਉਸ ਦੇ ਕਾਕਪਿਟ ਬਾਰੇ ਜਾਣਕਾਰੀ ਲਈ। ਸੂਤਰਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਸੀਤਾਰਮਨ ਹਵਾਈ ਫ਼ੌਜ ਸਟੇਸ਼ਨ 'ਤੇ ਹਵਾਈ ਫ਼ੌਜ ਮੁਲਾਜ਼ਮਾਂ ਨੂੰ ਮਿਲੀ ਅਤੇ ਫ਼ੌਜ ਦੇ ਕੰਮਕਾਰ ਅਤੇ ਜੰਗੀ ਤਿਆਰੀਆਂ ਦੀ ਸਮੀਖਿਆ ਕੀਤੀ। ਸੁਖੋਈ 30 ਐਮਕੇਆਈ ਪਰਮਾਣੂ ਸਮਰੱਥ ਜਹਾਜ਼ ਹੈ ਜਿਹੜਾ ਦੁਸ਼ਮਣ ਦੇ ਖੇਤਰ ਵਿਚ ਅੰਦਰ ਦੂਰ ਤਕ ਪ੍ਰਵੇਸ਼ ਕਰ ਸਕਦਾ ਹੈ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement