ਨੋਟਬੰਦੀ ਮਗਰੋਂ 50 ਲੱਖ ਤੋਂ ਜ਼ਿਆਦਾ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਨੋਟਿਸ ਭੇਜੇਗਾ ਆਮਦਨ ਕਰ ਵਿਭਾਗ
Published : Nov 8, 2017, 12:19 am IST
Updated : Nov 7, 2017, 6:49 pm IST
SHARE ARTICLE

ਨਵੀਂ ਦਿੱਲੀ, 7 ਨਵੰਬਰ: ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਵੱਡੀ ਰਾਸ਼ੀ ਜਮ੍ਹਾਂ ਕਰਨ ਵਾਲੀ ਕਰੀਬ ਇਕ ਲੱਖ ਇਕਾਈਆਂ ਅਤੇ ਵਿਅਕਤੀਆਂ ਨੂੰ ਆਮਦਨ ਕਰ ਵਿਭਾਗ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹੈ। ਖਾਤਿਆਂ ਵਿਚ ਗੜਬੜੀ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਟੈਕਸ ਰਿਟਰਨ ਨੂੰ ਜਾਂਚ ਲਈ ਚੁਣਿਆ ਗਿਆ ਹੈ।ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਨੋਟਿਸ ਜਾਰੀ ਕਰਨ ਦਾ ਕੰਮ ਇਸ ਹਫ਼ਤੇ ਸ਼ੁਰੂ ਹੋ ਜਾਵੇਗਾ। ਪਹਿਲੀ ਕਿਸ਼ਤ ਵਿਚ 70,000 ਇਕਾਈਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਹ ਉਹ ਇਕਾਈਆਂ ਹਨ ਜਿਨ੍ਹਾਂ ਨੇ ਬੈਂਕਾਂ ਵਿਚ 50 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾਂ ਕੀਤੇ ਪ੍ਰੰਤੂ ਨਾ ਤਾਂ ਟੈਕਸ ਰਿਟਰਨ ਫ਼ਾਈਲ ਕੀਤੇ ਅਤੇ ਨਾ ਹੀ ਸਬੰਧਤ ਆਮਦਨ ਕਰ ਵਿਭਾਗ ਦੀ ਸਲਾਹ ਦਾ ਕੋਈ ਜਵਾਬ ਦਿਤਾ। ਇਹ ਨੋਟਿਸ ਆਮਦਨ ਕਰ ਕਾਨੂੰਨ ਦੀ ਧਾਰਾ 142 (1) ਤਹਿਤ ਜਾਰੀ ਕੀਤੇ ਜਾਣਗੇ।  


ਅਧਿਕਾਰਕ ਅੰਕੜਿਆਂ ਅਨੁਸਾਰ ਟੈਕਸ ਅਧਿਕਾਰੀਆਂ ਨੇ 17.73 ਲੱਖ ਸ਼ੱਕੀ ਮਾਮਲਿਆਂ ਦੀ ਪਹਿਚਾਣ ਕੀਤੀ ਹੈ। ਇਸ ਵਿਚ ਨੋਟਬੰਦੀ ਤੋਂ ਬਾਅਦ 23.22 ਲੱਖ ਬੈਂਕ ਖਾਤਿਆਂ ਵਿਚ 3.68 ਲੱਖ ਕਰੋੜ ਰੁਪਏ ਦੀ ਰਾਸ਼ੀ ਜੁੜੀ ਹੈ। ਵਿਭਾਗ ਨੂੰ ਆਨਲਾਈਨ ਮੱਧਮ ਨਾਲ ਹੁਣ ਤਕ 6.92 ਲੱਖ ਬੈਂਕ ਖਾਤਿਆਂ ਨਾਲ ਸਬੰਧਤ 11.8 ਲੱਖ ਲੋਕਾਂ ਤੋਂ ਜਵਾਬ ਮਿਲੇ ਹਨ। ਆਮਦਨ ਕਰ ਵਿਭਾਗ ਨੇ ਇਕ ਅਧਿਕਾਰੀ ਨੇ ਕਿਹਾ,''ਅਸੀਂ 50 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਫਿਰ ਤੋਂ ਨੋਟਿਸ ਦਾ ਜਵਾਬ ਦੇਣ ਲਈ ਕਹਾਂਗੇ। ਜੇਕਰ ਉਹ ਸਹਿਯੋਗ ਨਹੀਂ ਕਰਦੇ, ਅਸੀਂ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ। ਇਸ ਪ੍ਰਕਾਰ ਦੇ ਨੋਟਿਸ ਉਨ੍ਹਾਂ ਲੋਕਾਂ ਵਿਰੁਧ ਵੀ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ 50 ਲੱਖ ਰੁਪਏ ਤੋਂ ਘੱਟ ਪ੍ਰੰਤੂ 25 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾਂ ਕੀਤੇ ਹਨ।''         (ਪੀ.ਟੀ.ਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement