ਖ਼ਜ਼ਾਨੇ ਦੀ ਹਾਲਤ ਠੀਕ ਹੋਣ ਮਗਰੋਂ ਟੈਕਸ ਘਟਾ ਸਕਦੇ ਹਾਂ : ਜੇਤਲੀ
Published : Oct 1, 2017, 11:04 pm IST
Updated : Oct 1, 2017, 5:34 pm IST
SHARE ARTICLE


ਫ਼ਰੀਦਾਬਾਦ, 1 ਅਕਤੂਬਰ : ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਦਿਤਾ ਹੈ ਕਿ ਮਾਲੀਏ ਦੀ ਹਾਲਤ ਬਿਹਤਰ ਹੋਣ ਮਗਰੋਂ ਮਾਲ ਅਤੇ ਸੇਵਾ ਕਰ ਯਾਨੀ ਜੀਐਸਟੀ ਤਹਿਤ ਸਲੈਬ ਵਿਚ ਕਟੌਤੀ ਕੀਤੀ ਜਾ ਸਕਦੀ ਹੈ।  ਜੇਤਲੀ ਨੇ ਇਥੇ ਸੀਮਾ ਕਰ, ਅਸਿੱਧੇ ਕਰ ਅਤੇ ਨਾਰਕੌਟਿਕਸ ਸਬੰਧੀ ਸਮਾਗਮ ਵਿਚ ਕਿਹਾ, 'ਸਾਨੂੰ ਦਿਨ ਦੇ ਹਿਸਾਬ ਨਾਲ ਸੁਧਾਰ ਕਰਨ ਦੀ ਲੋੜ ਹੈ। ਸਾਡੇ ਕੋਲ ਸੁਧਾਰ ਦੀ ਗੁੰਜਾਇਸ਼ ਹੈ ਅਤੇ ਕਰ ਦੇਣ ਦਾ ਬੋਝ ਘੱਟ ਕੀਤਾ ਜਾ ਸਕਦਾ ਹੈ ਖ਼ਾਸਕਰ ਛੋਟੇ ਕਰਦਾਤਾਵਾਂ ਦੇ ਮਾਮਲੇ ਵਿਚ।'

ਉਨ੍ਹਾਂ ਕਿਹਾ, 'ਸਾਡੇ ਕੋਲ ਸੁਧਾਰ ਦੀ ਗੁੰਜਾਇਸ਼ ਹੈ। ਅਸੀਂ ਮਾਲੀਏ ਦੀ ਦ੍ਰਿਸ਼ਟੀ ਤੋਂ ਮਜ਼ਬੂਤ ਬਣਨ ਮਗਰੋਂ ਵੱਡੇ ਸੁਧਾਰ ਕਰਨ ਬਾਰੇ ਸੋਚਾਂਗੇ ਯਾਨੀ ਘੱਟ ਸਲੈਬ। ਪਰ ਇਸ ਵਾਸਤੇ ਮਜ਼ਬੂਤ ਵਿੱਤੀ ਹਾਲਤ ਪ੍ਰਾਪਤ ਕਰਨੀ ਪਵੇਗੀ।'

ਫ਼ਿਲਹਾਲ ਜੀਐਸਟੀ ਵਿਚ 5, 12, 18 ਅਤੇ 28 ਫ਼ੀ ਸਦੀ ਦੀਆਂ ਚਾਰ ਕਰ ਸਲੈਬਾਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਅਸਿੱਧੇ ਕਰਾਂ ਦਾ ਬੋਝ ਸਾਰੇ ਵਰਗਾਂ ਦੁਆਰਾ ਚੁਕਿਆ ਜਾਂਦਾ ਹੈ। ਸਰਕਾਰ ਦਾ ਹਮੇਸ਼ਾ ਹੀ ਇਹ ਯਤਨ ਹੈ ਕਿ ਜ਼ਿਆਦਾ ਖਪਤ ਵਾਲੀਆਂ ਚੀਜ਼ਾਂ 'ਤੇ ਕਰ ਦਰਾਂ ਹੇਠਾਂ ਲਿਆਂਦੀਆਂ ਜਾਣ। ਜੇਤਲੀ ਨੇ ਕਿਹਾ ਕਿ ਸਿੱਧੇ ਕਰ ਦਾ ਭੁਗਤਾਨ ਸਮਾਜ ਦੇ ਖਾਂਦੇ-ਪੀਂਦੇ ਵਰਗ ਦੁਆਰਾ ਕੀਤਾ ਜਾਂਦਾ ਹੈ। ਅਸਿੱਧੇ ਕਰ ਦਾ ਬੋਝ ਨਿਸ਼ਚਿਤ ਤੌਰ 'ਤੇ ਸਾਰਿਆਂ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰਵਾਇਤੀ ਤੌਰ 'ਤੇ ਕਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਾ ਸਮਾਜ ਹੈ। ਲੋਕਾਂ ਕੋਲ ਵਿਕਾਸ ਦੀ ਮੰਗ ਕਰਨ ਦਾ ਅਧਿਕਾਰ ਹੈ, ਅਜਿਹੇ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਕਾਸ ਲਈ ਟੈਕਸ ਵੀ ਜ਼ਰੂਰ ਦੇਣ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement