ਕਰਾਈਮ ਬ੍ਰਾਂਚ ਦੇ ਮੁੱਖ ਦਫ਼ਤਰ ਦੇ ਬਾਹਰ ਗ੍ਰਨੇਡ ਨਾਲ ਹਮਲਾ, ਇਕ ਦੀ ਮੌਤ
Published : Sep 7, 2017, 10:31 pm IST
Updated : Sep 7, 2017, 5:01 pm IST
SHARE ARTICLE

ਸ੍ਰੀਨਗਰ, 7 ਸਤੰਬਰ : ਅਤਿਵਾਦੀਆਂ ਨੇ ਅੱਜ ਸ੍ਰੀਨਗਰ ਵਿਚ ਸਖ਼ਤ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਪੁਲਿਸ ਕਰਾਈਮ ਬਾਂਚ ਦੇ ਮੁੱਖ ਦਫ਼ਤਰ ਦੇ ਬਾਹਰ ਸੁਰੱਖਿਆ ਬਲਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਜਿਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਜਦਕਿ 13 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਚਾਰ ਦੀ ਹਾਲਤ ਗੰਭੀਰ ਹੈ। ਫ਼ਿਲਹਾਲ, ਕਿਸੇ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਐਸਐਸਪੀ ਸ੍ਰੀਨਗਰ ਇਮਤਿਆਜ਼ ਇਸਮਾਇਲ ਅਨੁਸਾਰ ਗ੍ਰਨੇਡ ਸੁੱਟਣ ਵਾਲਾ ਵੀ ਜ਼ਖ਼ਮੀਆਂ ਵਿਚ ਸ਼ਾਮਲ ਹੋ ਸਕਦਾ ਹੈ। ਕੁੱਝ ਲੋਕਾਂ ਨੇ ਦਾਅਵਾ ਕੀਤਾ ਕਿ ਮਰਨ ਵਾਲੇ ਨੇ ਹੀ ਗ੍ਰਨੇਡ ਸੁਟਿਆ ਸੀ। ਫ਼ਿਲਹਾਲ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਮਲਾ ਨਾਗਰਿਕ ਸਕੱਤਰੇਤ ਤੋਂ ਕਰੀਬ 300 ਮੀਟਰ ਦੂਰ ਜਹਾਂਗੀਰ ਚੌਕ ਵਿਚ ਪ੍ਰਦਰਸ਼ਨੀ ਮੈਦਾਨ ਦੇ ਬਾਹਰੀ ਇਲਾਕੇ ਵਿਚ ਹੋਇਆ। ਜਿਸ ਜਗ੍ਹਾ ਹਮਲਾ ਹੋਇਆ, ਉਥੇ ਆਟੋ ਸਟੈਂਡ ਤੋਂ ਇਲਾਵਾ ਮਿਨੀ ਬੱਸ ਸਟਾਪ ਵੀ ਹੈ।
ਸ਼ਾਮ ਨੂੰ ਖ਼ੂਬ ਭੀੜ ਰਹਿੰਦੀ ਹੈ। ਗਰਨੇਡ ਉਥੇ ਖੜੇ ਸੁਰੱਖਿਆ ਮੁਲਾਜ਼ਮਾਂ ਦੀ ਬਜਾਏ ਆਮ ਲੋਕਾਂ ਦੀ ਭੀੜ ਵਿਚ ਡਿਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਭੀੜ ਭਰਿਆ ਜਹਾਂਗੀਰ ਚੌਕ ਕੁੱਝ ਹੀ ਦੇਰ ਵਿਚ ਵੀਰਾਨ ਹੋ ਗਿਆ। ਸੜਕ 'ਤੇ ਮਦਦ ਲਈ ਚੀਕ ਚੀਹਾੜਾ ਮਚ ਗਿਆ।
ਹਸਪਤਾਲ ਵਿਚ 13 ਜ਼ਖ਼ਮੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੁੱਝ ਲੋਕਾਂ ਨੇ ਦਾਅਵਾ ਕੀਤਾ ਕਿ ਮ੍ਰਿਤਕ ਨੇ ਹੀ ਗ੍ਰਨੇਡ ਸੁਟਿਆ ਸੀ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement