ਜੀਓ ਗਾਹਕਾਂ ਲਈ ਅਹਿਮ ਖ਼ਬਰ, ਬੰਦ ਕਰ ਦਿੱਤੀ ਜਾਵੇਗੀ ਇਹ ਸਰਵਿਸ
Published : Feb 23, 2018, 2:57 pm IST
Updated : Feb 23, 2018, 9:27 am IST
SHARE ARTICLE

ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਅਲਰਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਹ ਆਪਣੀ ਇਕ ਸਰਵਿਸ ਬੰਦ ਕਰ ਰਹੀ ਹੈ। 27 ਫਰਵਰੀ ਤੋਂ ਬਾਅਦ ਜੀਓ ਦੀ ਜੀਓ ਮਨੀ ਮੋਬਾਇਲ ਵਾਲੇਟ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਜੀਓ ਨੇ ਇਸ ਸੰਬੰਧੀ ਗਾਹਕਾਂ ਨੂੰ ਐੱਸ. ਐੱਮ. ਐੱਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ 27 ਫਰਵਰੀ ਤੋਂ ਮੋਬਾਇਲ ਵਾਲੇਟ ਤੋਂ ਪੈਸੇ ਬੈਂਕ 'ਚ ਟਰਾਂਸਫਰ ਕਰਨ 'ਤੇ ਰੋਕ ਲਗਾ ਦਿੱਤੀ ਜਾਵੇਗੀ। ਇਹ ਫੈਸਲਾ ਆਰ. ਬੀ. ਆਈ. ਦੀ ਗਾਇਡਲਾਈਨ ਤੋਂ ਬਾਅਦ ਲਿਆ ਗਿਆ ਹੈ।



ਜੀਓ ਮਨੀ ਮੁਤਾਬਕ ਉਸ 'ਚ ਆਰ. ਬੀ. ਆਈ ਦੀ ਗਾਇਡਲਾਈਨ ਦਾ ਹਵਾਲਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਗਾਇਡਲਾਈਨ ਮੁਤਾਬਕ ਮੋਬਾਇਲ ਵਾਲੇਟ ਤੋਂ ਪੈਸਾ ਬੈਂਕ 'ਚ ਟਰਾਂਸਫਰ ਕਰਨ ਦੀ ਸਹੂਲਤ ਬੰਦ ਕੀਤੀ ਜਾ ਰਹੀ ਹੈ। ਇਹ ਆਦੇਸ਼ 27 ਫਰਵਰੀ ਤੋਂ ਲਾਗੂ ਹੋਵੇਗਾ। ਹਾਲਾਂਕਿ ਜੀਓ ਨੇ ਕਿਹਾ ਹੈ ਕਿ ਜੇਕਰ ਗਾਹਕ ਆਪਣੇ ਪੈਸੇ ਇਸ ਤਰੀਕ ਤੋਂ ਪਹਿਲਾਂ ਟਰਾਂਸਫਰ ਕਰ ਲੈਂਦੇ ਹਨ ਤਾਂ ਉਨ੍ਹਾਂ ਤੋਂ ਕਿਸੇ ਵੀ ਤਰਾਂ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਗਾਹਕ 26 ਫਰਵਰੀ ਤੱਕ ਪੈਸਾ ਟਰਾਂਸਫਰ ਕਰ ਸਕਦੇ ਹਨ।

ਪੇਮੈਂਟ ਬੈਂਕ ਕਦੋ ਹੋਵੇਗਾ ਸ਼ੁਰੂ


ਹਾਲਾਂਕਿ ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਸ ਦਾ ਪੇਮੈਂਟ ਬੈਂਕ ਕਦੋਂ ਆਵੇਗਾ। ਇਸ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ ਕਿ ਜੀਓ ਪੇਮੇਂਟ ਬੈਂਕ ਮਾਰਚ ਦੇ ਅੰਤ ਤੱਕ ਆਪਣੀ ਸੇਵਾਵਾਂ ਸ਼ੁਰੂ ਕਰ ਸਕਦਾ ਹੈ। ਪਰ ਹੁਣ ਚਰਚਾ ਹੈ ਕਿ ਪੇਮੈਂਟ ਬੈਂਕ ਆਉਣ 'ਚ ਦੇਰੀ ਹੋ ਸਕਦੀ ਹੈ। ਇਸ ਦੇ ਪਿੱਛੇ ਵੀ ਆਰ. ਬੀ. ਆਈ. ਦੀ ਨਵੀਂ ਗਾਇਡਲਾਇਨਸ ਹਨ।ਇੱਕ ਵਾਰ ਫਿਰ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਏ ਕਪਿਲ ਸ਼ਰਮਾ

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement