ਜੇਲ ਵਿਚ ਬੰਦ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਪਿਆ ਦਿਲ ਦਾ ਦੌਰਾ
Published : Jan 10, 2018, 12:43 am IST
Updated : Jan 9, 2018, 7:13 pm IST
SHARE ARTICLE

ਲਖਨਊ, 9 ਜਨਵਰੀ : ਬਾਂਦਾ ਜ਼ਿਲ੍ਹਾ ਜੇਲ ਵਿਚ ਬੰਦ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਅੱਜ ਦਿਲ ਦਾ ਦੌਰਾ ਪੈ ਗਿਆ ਜਿਸ ਮਗਰੋਂ ਉਸ ਨੂੰ ਤੁਰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। 55 ਸਾਲਾ ਅੰਸਾਰੀ ਕਈ ਅਪਰਾਧਕ ਮਾਮਲਿਆਂ ਕਾਰਨ ਜੇਲ ਵਿਚ ਬੰਦ ਹੈ। ਬਾਅਦ ਵਿਚ ਉਸ ਨੂੰ ਇਲਾਜ ਲਈ ਲਖਨਊ ਭੇਜ ਦਿਤਾ ਗਿਆ। ਅੰਸਾਰੀ ਦੀ ਹਾਲਤ ਸਥਿਰ ਹੈ। ਵਿਧਾਇਕ ਜਦ ਅਪਣੀ ਪਤਨੀ ਨਾਲ ਜੇਲ ਵਿਚ ਮੁਲਾਕਾਤ ਕਰ ਰਿਹਾ ਸੀ ਤਾਂ ਉਸ ਦੀ ਛਾਤੀ ਵਿਚ ਅਚਾਨਕ ਦਰਦ ਉਠਿਆ। ਫਿਰ ਉਸ

ਦੀ ਪਤਨੀ ਦੀ ਛਾਤੀ ਵਿਚ ਦਰਦ ਉਠਿਆ। ਦੋਹਾਂ ਨੂੰ ਲਖਨਊ ਦੇ ਹਸਪਤਾਲ ਵਿਚ ਭੇਜ ਦਿਤਾ ਗਿਆ। ਪ੍ਰਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਦਸਿਆ, 'ਮੈਂ ਬਾਂਦਾ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਵਿਧਾਇਕ ਨੂੰ ਦਿਲ ਦਾ ਦੌਰਾ ਪੈਣ ਬਾਰੇ ਦਸਿਆ ਹੈ। ਇਸ ਮਾਮਲੇ ਵਿਚ ਰੀਪੋਰਟ ਮੰਗੀ ਗਈ ਹੈ।' ਮੀਡੀਆ ਦੀ ਖ਼ਬਰ ਹੈ ਕਿ ਅੰਸਾਰੀ ਦੀ ਪਤਨੀ ਨੂੰ ਵੀ ਦਿਲ ਦਾ ਦੌਰਾ ਪਿਆ ਹੈ। ਕੁਮਾਰ ਨੇ ਕਿਹਾ ਕਿ ਉਹ ਇਸ ਖ਼ਬਰ ਦੀ ਪੁਸ਼ਟੀ ਹਾਲੇ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਬਾਰੇ ਰੀਪੋਰਟ ਆ ਜਾਣ ਮਗਰੋਂ ਹੀ ਕੁੱਝ ਕਿਹਾ ਜਾ ਸਕਦਾ ਹੈ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement