ਹੈਲੀਕਾਪਟਰ ਘਪਲਾ : ਸਾਬਕਾ ਹਵਾਈ ਫ਼ੌਜ ਮੁਖੀ ਵਿਰੁਧ ਚਾਰਜਸ਼ੀਟ ਦਾਖ਼ਲ
Published : Sep 1, 2017, 10:29 pm IST
Updated : Sep 1, 2017, 4:59 pm IST
SHARE ARTICLE

ਨਵੀਂ ਦਿੱਲੀ, 1 ਸਤੰਬਰ: ਸੀ.ਬੀ.ਆਈ. ਨੇ ਅੱਜ ਸਾਬਕਾ ਹਵਾਈ ਫ਼ੌਜ ਮੁਖੀ ਐਸ.ਪੀ. ਤਿਆਗੀ ਅਤੇ 9 ਹੋਰਾਂ ਵਿਰੁਧ ਅਗੱਸਤਾ-ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਵਿਸ਼ੇਸ਼ ਸੀ.ਬੀ.ਆਈ. ਜੱਜ ਅਰਵਿੰਦ ਕੁਮਾਰ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕੀਤਾ ਗਿਆ। ਇਸ 'ਚ ਤਿਆਗੀ ਦੇ ਚਚੇਰੇ ਭਰਾ ਸੰਜੀਵ ਉਰਫ਼ ਜੂਲੀ ਅਤੇ ਵਕੀਲ ਗੋਤਮ ਖੇਤਾਨ ਸਮੇਤ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੈਲੀਕਾਪਟਰ ਸੌਦੇ 'ਚ 450 ਕਰੋੜ ਰੁਪਏ ਦੀ ਰਿਸ਼ਵਤਖੋਰੀ ਦਾ ਦੋਸ਼ ਹੈ।
ਸੀ.ਬੀ.ਆਈ. ਨੇ ਦੋਸ਼ ਲਾਇਆ ਸੀ ਕਿ ਇਸ ਪਿਛੇ ਖੇਤਾਨ ਦਾ ਦਿਮਾਗ਼ ਸੀ ਕਿ ਰਿਸ਼ਵਤ ਦਾ ਪੈਸਾ ਕਿਸ ਤਰ੍ਹਾਂ ਭਾਰਤ ਪੁੱਜੇ ਅਤੇ ਕਈ ਫ਼ਰਮਾਂ, ਜਿਨ੍ਹਾਂ 'ਚੋਂ ਹੋ ਕੇ ਪੈਸਾ ਪੁੱਜਾ ਉਹ ਹੋਂਦ 'ਚ ਆਈਆਂ ਅਤੇ ਸੰਜੀਵ ਯੂਰਪੀ ਵਿਚੋਲੀਏ ਕਾਰਲ ਗੇਰੋਸਾ ਨੂੰ ਜਾਣਦਾ ਸੀ। 71 ਸਾਲਾਂ ਦੇ ਤਿਆਗੀ, ਉਸ ਦੇ ਚਚੇਰੇ ਭਰਾ ਸੰਜੀਵ ਅਤੇ ਖੇਤਾਨ ਨੂੰ ਪਿਛਲੇ ਸਾਲ 9 ਸਤੰਬਰ ਨੂੰ ਏਜੰਸੀ ਨੇ ਮਾਮਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਸੀ। ਇਹ ਮੁਲਜ਼ਮ ਅਜੇ ਜ਼ਮਾਨਤ ਉਤੇ ਹਨ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement