ਹਾਈ ਕੋਰਟ ਨੇ ਦਾਰਜੀਲਿੰਗ ਦੀਆਂ ਪਹਾੜੀਆਂ 'ਚੋਂ ਕੇਂਦਰੀ ਬਲਾਂ ਨੂੰ ਹਟਾਉਣ ਉਤੇ ਰੋਕ ਲਾਈ
Published : Oct 17, 2017, 11:34 pm IST
Updated : Oct 17, 2017, 6:04 pm IST
SHARE ARTICLE

ਕੋਲਕਾਤਾ, 17 ਅਕਤੂਬਰ: ਕਲਕੱਤਾ ਹਾਈ ਕੋਰਟ ਨੇ ਦਾਰਜੀਲਿੰਗ ਦੀਆਂ ਪਹਾੜੀਆਂ 'ਚੋਂ ਕੇਂਦਰੀ ਹਥਿਆਰਬੰਦ ਨੀਮ ਫ਼ੌਜੀ ਬਲਾਂ (ਸੀ.ਏ.ਪੀ.ਐਫ਼.) ਨੂੰ ਹਟਾਉਣ ਉਤੇ 27 ਅਕਤੂਬਰ ਤਕ ਰੋਕ ਲਾ ਦਿਤੀ ਹੈ, ਜੋ ਕਿ ਵਖਰੇ ਸੂਬੇ ਦੀ ਮੰਗ ਕਰ ਕੇ ਚਲਦੇ ਤਣਾਅ ਦੇ ਮੱਦੇਨਜ਼ਰ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਲਈ ਰਾਹਤ ਦੀ ਗੱਲ ਹੈ।ਦਾਰਜੀਲਿੰਗ ਅਤੇ ਕਲਿਮਪੋਂਗ ਜ਼ਿਲ੍ਹੇ 'ਚੋਂ ਸੀ.ਏ.ਪੀ.ਐਫ਼. ਹਟਾਉਣ ਦੇ ਕੇਂਦਰ ਦੇ ਫ਼ੈਸਲੇ ਵਿਰੁਧ ਸੂਬਾ ਸਰਕਾਰ ਦੀ ਅਪੀਲ ਉਤੇ ਸੁਣਵਾਈ ਕਰਦਿਆਂ ਜਸਟਿਸ ਹਰੀਸ਼ ਟੰਡਨ ਅਤੇ ਜਸਟਿਸ ਦੇਬਾਂਗਸ਼ੂ ਬਸਾਕ ਨੇ ਇਹ ਅੰਤਰਿਮ ਰਾਹਤ ਦਿਤੀ। 


ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਕਿਸ਼ੋਰ ਦੱਤਾ ਨੇ ਸੁਰੱਖਿਆ ਬਲਾਂ ਦੀ ਤੈਨਾਤੀ ਉਤੇ ਮੌਜੂਦਾ ਸਥਿਤੀ ਕਾਇਮ ਰੱਖਣ ਦੀ ਮੰਗ ਕੀਤੀ ਸੀ। ਇਲਾਕੇ 'ਚ ਸੀ.ਏ.ਪੀ.ਐਫ਼. ਦੀਆਂ 15 ਕੰਪਨੀਆਂ ਤੈਨਾਤ ਹਨ। ਉਨ੍ਹਾਂ ਕਿਹਾ ਕਿ ਅਦਾਲਤ ਖੁੱਲ੍ਹਣ 'ਤੇ ਮਾਮਲੇ ਨੂੰ ਚੀਫ਼ ਜਸਟਿਸ ਦੇ ਸਾਹਮਣੇ ਪਹਿਲਾਂ ਪੀ.ਆਈ.ਐਲ. ਦਿਵਸ ਮੌਕੇ ਰਖਿਆ ਜਾਵੇਗਾ। ਜਨਹਿਤ ਅਪੀਲਾਂ ਉਤੇ ਸੁਣਵਾਈ ਆਮ ਤੌਰ 'ਤੇ ਸ਼ੁਕਰਵਾਰ ਨੂੰ ਹੁੰਦੀ ਹੈ।                                                       (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement