ਗੌਰੀ ਲੰਕੇਸ਼ ਨੇ ਮੈਨੂੰ ਜਨਤਕ ਤੌਰ 'ਤੇ ਬਦਨਾਮ ਕੀਤਾ: ਸੰਪਤ
Published : Sep 17, 2017, 10:33 pm IST
Updated : Sep 17, 2017, 5:03 pm IST
SHARE ARTICLE


ਬੰਗਲੌਰ, 17 ਸਤੰਬਰ : ਪੱਤਰਕਾਰ ਅਤੇ ਕਾਰਕੁਨ ਗੌਰੀ ਲੰਕੇਸ਼ ਹਤਿਆਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਇਸ ਮਾਮਲੇ ਵਿਚ ਲੇਖਕ ਬਿਕਰਮ ਸੰਪਤ ਦੇ ਬਿਆਨ ਦਰਜ ਕਰ ਲਏ ਹਨ।

ਉਨ੍ਹਾਂ ਦਸਿਆ, 'ਕੁੱਝ ਦਿਨ ਪਹਿਲਾਂ ਜਦ ਮੈਂ ਲੰਦਨ ਤੋਂ ਵਾਪਸ ਆਇਆ ਤਾਂ ਐਸਆਈਟੀ ਗੌਰੀ ਲੰਕੇਸ਼ ਮਾਮਲੇ ਵਿਚ ਮੇਰਾ ਬਿਆਨ ਦਰਜ ਕਰਨ ਮੇਰੇ ਘਰ ਆਇਆ ਸੀ।' ਸੰਪਤ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਐਸਆਈਟੀ ਅਧਿਕਾਰੀ ਦਾ ਰਵਈਆ 'ਰਚਨਾਤਮਕ' ਨਹੀਂ ਸੀ ਪਰ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਿਸੇ ਵੀ ਸ਼ਹਿਰੀ ਵਾਂਗ ਮੈਂ ਜਾਂਚ ਵਿਚ ਸਹਿਯੋਗ ਕੀਤਾ।' ਉਨ੍ਹਾਂ ਕਿਹਾ ਕਿ ਐਸਆਈਟੀ ਦੇ ਇਸ ਰਵਈਏ ਦਾ ਤਦ ਕੋਈ ਮਤਲਬ ਹੁੰਦਾ ਜਦ ਉਨ੍ਹਾਂ 55 ਸਾਲਾ ਗੌਰੀ ਵਿਰੁਧ ਕੋਈ ਆਲੋਚਨਾਤਮਕ ਲੇਖ ਲਿਖਿਆ ਹੁੰਦਾ ਪਰ ਨਾ ਤਾਂ ਉਨ੍ਹਾਂ ਅਜਿਹਾ ਕੋਈ ਲੇਖ ਲਿਖਿਆ, ਨਾ ਹੀ ਉਸ ਦੇ ਲੇਖਾਂ 'ਤੇ ਕੋਈ ਪ੍ਰਤੀਕਰਮ ਦਿਤਾ।

ਉਨ੍ਹਾਂ ਦੋਸ਼ ਲਾਇਆ, 'ਜੇ ਕਿਸੇ ਨੇ ਕੁੱਝ ਕੀਤਾ ਤਾਂ ਉਹ ਗੌਰੀ ਸੀ ਜਿਸ ਨੇ ਮੈਨੂੰ ਜਨਤਕ ਤੌਰ 'ਤੇ ਬਦਨਾਮ ਕੀਤਾ ਅਤੇ ਮੈਨੂੰ ਵਿਰੋਧੀ ਧਿਰ ਮੰਨ ਲਿਆ।'  ਗੌਰੀ ਨੇ ਅਪਣੇ ਕੰਨੜ ਟੈਬਲਾਇਡ ਅਤੇ ਅੰਗਰੇਜ਼ੀ ਅਖ਼ਬਾਰਾਂ ਵਿਚ 2015 ਵਿਚ ਲੇਖਕਾਂ ਦੀ 'ਐਵਾਰਡ ਵਾਪਸੀ ਮੁਹਿੰਮ' ਦਾ ਵਿਰੋਧ ਕਰਨ ਲਈ ਸੰਪਤ ਬਾਰੇ ਕੁੱਝ ਆਲੋਚਨਾਤਮਕ ਲੇਖ ਲਿਖੇ ਸਨ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement