ਬਰਫ਼ੀਲੇ ਤੂਫ਼ਾਨ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਫ਼ੌਜੀ ਦਾ ਅੰਤਮ ਸਸਕਾਰ
Published : Dec 18, 2017, 11:40 pm IST
Updated : Dec 18, 2017, 6:10 pm IST
SHARE ARTICLE

ਨਵੀਂ ਦਿੱਲੀ, 18 ਦਸੰਬਰ : ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ ਕੋਲ ਆਏ ਬਰਫ਼ੀਲੇ ਤੂਫ਼ਾਨ ਵਿਚ ਜਾਨ ਗਵਾਉਣ ਵਾਲੇ ਫ਼ੌਜ ਦੇ ਜਵਾਨ ਕੌਸ਼ਲ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਵਿਚ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ। ਜ਼ਿਲ੍ਹੇ ਦੇ ਹੋਰ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਅੰਤਮ ਸਸਕਾਰ ਵਿਚ ਸ਼ਿਰਕਤ ਕੀਤੀ। 


 ਕੌਸ਼ਲ ਸਿੰਘ 19 ਸਾਲ ਦਾ ਸੀ ਅਤੇ 33 ਰਾਸ਼ਟਰੀ ਰਾਈਫ਼ਲਜ਼ ਦਾ ਜਵਾਨ ਸੀ। ਕੌਸ਼ਲ ਸਿੰਘ ਉਨ੍ਹਾਂ ਪੰਜ ਫ਼ੌਜੀਆਂ ਵਿਚ ਸ਼ਾਮਲ ਸੀ ਜਿਹੜੇ 13 ਦਸੰਬਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੌਰਾਨ ਲਾਪਤਾ ਹੋ ਗਏ ਸਨ। ਕੁਪਵਾੜਾ ਜ਼ਿਲ੍ਹੇ ਵਿਚ ਪਹਾੜੀ ਤੋਂ ਦੋ ਫ਼ੌਜੀ ਤਿਲਕ ਗਏ ਸਨ ਜਦਕਿ ਤਿੰਨ ਹੋਰ ਜਵਾਨ 13 ਦਸੰਬਰ ਨੂੰ ਭਾਰੀ ਬਰਫ਼ਬਾਰੀ ਦੌਰਾਨ ਮੂਹਰਲੀ ਚੌਕੀ ਤੋਂ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਲਾਸ਼ ਮਿਲਣ ਮਗਰੋਂ ਜਵਾਨਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਤਿਰੰਗੇ ਵਿਚ ਲਿਪਟੇ ਕੌਸ਼ਲ ਸਿੰਘ ਦਾ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਸਕਾਰ ਕੀਤਾ ਗਿਆ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement