ਆਰਥਕ ਅਪਰਾਧਾਂ ਨੇ ਅਰਥਵਿਵਸਥਾ ਦਾ ਤਵਾਜ਼ਨ ਵਿਗਾੜਿਆ : ਅਦਾਲਤ
Published : Jan 25, 2018, 10:35 pm IST
Updated : Jan 25, 2018, 5:05 pm IST
SHARE ARTICLE

ਨਵੀਂ ਦਿੱਲੀ, 25 ਜਨਵਰੀ : ਦਿੱਲੀ ਦੀ ਅਦਾਲਤ ਨੇ ਕਿਹਾ ਹੈ ਕਿ ਆਰਥਕ ਅਪਰਾਧਾਂ ਨੇ ਕੌਮੀ ਅਰਥਵਿਵਸਥਾ ਦਾ ਤਵਾਜ਼ਨ ਵਿਗਾੜ ਕੇ ਰੱਖ ਦਿਤਾ ਹੈ। 8000 ਤੋਂ ਵੱਧ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਰਗੜਾ ਲਾਉਣ ਵਾਲੀ ਰੀਅਲ ਅਸਟੇਟ ਕੰਪਨੀ ਦੇ ਦੋ ਨਿਵੇਸ਼ਕਾਂ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰਦਿਆਂ ਅਦਾਲਤ ਨੇ ਇਹ ਟਿਪਣੀ ਕੀਤੀ। ਵਿਸ਼ੇਸ਼ ਜੱਜ ਕਾਮਿਨੀ ਲਾਊ ਨੇ ਇਕ ਹੀ ਐਫ਼ਆਈਆਰ ਵਿਚ ਸਾਰੀਆਂ ਸ਼ਿਕਾਇਤਾਂ ਸ਼ਾਮਲ ਕਰਨ ਲਈ ਦਿੱਲੀ ਪੁਲਿਸ ਦੀ ਆਰਥਕ ਸ਼ਾਖ਼ਾ ਦੀ ਖਿਚਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁਧ ਦੋਸ਼ਾਂ ਨੂੰ ਹਲਕਾ ਕਰਨ ਦੀ ਇਹ ਕੋਸ਼ਿਸ਼ ਹੈ।  ਅਦਾਲਤ ਨੇ ਅਰਥ ਇਨਫ਼ਰਾਸਟਰਕਚਰ ਲਿਮਟਿਡ ਦੇ ਨਿਰਦੇਸ਼ਕਾਂ-ਅਵਧੇਸ਼ ਕੁਮਾਰ ਗੋਇਲ ਅਤੇ ਅਤੁਲ ਗੁਪਤਾ ਦੀ ਜ਼ਮਾਨਤ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਗੰਭੀਰਤਾ ਨਾਲ ਸਿੱਝੇ ਜਾਣੇ ਚਾਹੀਦੇ ਹਨ। (ਪੀ.ਟੀ.ਆਈ.)


ਦਰਅਸਲ, ਇਨ੍ਹਾਂ ਦਾ ਅਰਥਚਾਰੇ 'ਤੇ ਨੁਕਸਾਨਦੇਹ ਅਸਰ ਪੈਂਦਾ ਹੈ। ਇਨ੍ਹਾਂ ਦੋਹਾਂ ਵਿਰੁਧ ਦੋਸ਼ ਹੈ ਕਿ ਉਨ੍ਹਾਂ ਨੇ ਅੱਠ ਪ੍ਰਾਜੈਕਟਾਂ ਦੇ ਨਾਮ 'ਤੇ ਕਰੀਬ 8000 ਨਿਵੇਸ਼ਕਾਂ ਕੋਲੋਂ ਪੈਸਾ ਲਿਆ ਪਰ ਇਹ ਪ੍ਰਾਜੈਕਟ ਪੂਰੇ ਨਹੀਂ ਹੋਏ। ਹਰ ਪ੍ਰਾਜੈਕਟ 1200 ਤੋਂ 1500 ਕਰੋੜ ਰੁਪਏ ਦਾ ਹੈ। ਅਦਾਲਤ ਨੇ ਕਿਹਾ ਕਿ ਇਹ ਵਿਰਲਾ ਮਾਮਲਾ ਹੈ ਜਿਸ ਵਿਚ ਸਾਰੀਆਂ ਸ਼ਿਕਾਇਤਾਂ ਨੂੰ ਇਕ ਐਫ਼ਆਈਆਰ ਵਿਚ ਸ਼ਾਮਲ ਕਰ ਦਿਤਾ ਗਿਆ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement