87 ਹਜ਼ਾਰ ਰੋਹਿੰਗਾ ਮੁਸਲਮਾਨਾਂ ਨੇ ਬੰਗਲਾਦੇਸ਼ 'ਚ ਪਨਾਹ ਲਈ : ਯੂ.ਐਨ.
Published : Sep 4, 2017, 10:10 pm IST
Updated : Sep 4, 2017, 4:40 pm IST
SHARE ARTICLE



ਢਾਕਾ, 4 ਸਤੰਬਰ : ਮਿਆਂਮਾਰ ਤੋਂ ਰੋਹਿੰਗਾ ਮੁਸਲਮਾਨਾਂ ਦਾ ਪਲਾਇਨ ਲਾਗਤਾਰ ਜਾਰੀ ਹੈ। ਹੁਣ ਤਕ ਲਗਭਗ 87 ਹਜ਼ਾਰ ਰੋਹਿੰਗਾ ਮੁਸਲਮਾਨ ਬੰਗਲਾਦੇਸ਼ 'ਚ ਪਨਾਹ ਲੈ ਚੁਕੇ ਹਨ।
ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਦਸਿਆ ਕਿ 81 ਹਜ਼ਾਰ ਪ੍ਰਵਾਸੀ ਅਸਥਾਈ ਪਨਾਹਗਾਹਾਂ 'ਚ ਰੁਕੇ ਹੋਏ ਹਨ, ਜਦਕਿ 6 ਹਜ਼ਾਰ ਪ੍ਰਵਾਸੀ ਕਾਕਸ ਬਾਜ਼ਾਰ ਜ਼ਿਲ੍ਹੇ 'ਚ ਅਪਣੇ ਰਿਸ਼ਤੇਦਾਰਾਂ ਨਾਲ ਸਥਾਈ ਰਿਫ਼ਊਜ਼ੀ ਕੈਂਪ 'ਚ ਰਹਿ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਮਿਆਂਮਾਰ ਦੇ ਉੱਤਰ-ਪੱਛਮ ਸੂਬੇ ਰਾਖੀ 'ਚ ਫ਼ਿਰਕੂ ਹਿੰਸਾ ਕਾਰਨ ਸਰਹੱਦ 'ਤੇ ਹਜ਼ਾਰਾਂ ਰੋਹਿੰਗਾ ਮੁਸਲਮਾਨਾਂ ਦਾ ਆਉਣਾ ਹਾਲੇ ਵੀ ਜਾਰੀ ਹੈ। ਇਨ੍ਹਾਂ 'ਚੋਂ ਕੁਝ ਲੋਕਾਂ ਦੇ ਸ਼ਰੀਰ 'ਤੇ ਗੋਲੀ ਦੇ ਜ਼ਖ਼ਮ ਹਨ।
ਜ਼ਿਕਰਯੋਗ ਹੈ ਕਿ 25 ਅਗੱਸਤ ਨੂੰ ਮਿਆਂਮਾਰ ਦੇ ਰਖਾਇਨ 'ਚ 24 ਪੁਲਿਸ ਚੌਕੀਆਂ ਅਤੇ ਫ਼ੌਜੀ ਅੱਡਿਆਂ 'ਤੇ ਰੋਹਿੰਗਾ ਬਾਗ਼ੀਆਂ ਦੇ ਹਮਲੇ 'ਚ ਇਕ ਦਰਜਨ ਸੁਰੱਖਿਆ ਮੁਲਾਜ਼ਮਾਂ ਸਮੇਤ ਲਗਭਗ 89 ਲੋਕਾਂ ਦੀ ਮੌਤ ਹੋ ਗਈ ਸੀ। ਮਿਆਂਮਾਰ ਦੇ ਅਧਿਕਾਰੀਆਂ ਨੇ ਰਾਖਿਨ ਸੂਬੇ 'ਚ ਘਰ ਸਾੜਨ ਦੀਆਂ ਘਟਨਾਵਾਂ ਲਈ ਅਰਾਕਾਨ ਰੋਹਿੰਗਾ ਮੁਕਤੀ ਫ਼ੌਜ ਨੂੰ ਜ਼ਿੰਮੇਵਾਰ ਦਸਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸੇ ਅਤਿਵਾਦੀ ਸੰਗਠਨ ਨੇ ਫ਼ੌਜ ਦੀਆਂ ਚੌਕੀਆਂ 'ਤੇ ਹਮਲਾ ਕੀਤਾ, ਜਿਸ ਕਾਰਨ ਫ਼ੌਜ ਨੂੰ ਜਵਾਬੀ ਕਾਰਵਾਰੀ ਕਰਨੀ ਪਈ।
ਮਿਆਂਮਾਰ ਸਰਕਾਰ ਨੇ ਹੁਣ ਇਸ ਸੰਗਠਨ ਨੂੰ ਅਤਿਵਾਦੀ ਸੰਗਠਨ ਐਲਾਨ ਦਿਤਾ ਹੈ ਅਤੇ ਉਸ ਵਿਰੁਧ ਕਾਰਵਾਈ ਕਰ ਰਹੀ ਹੈ। ਪਰ ਬੰਗਲਾਦੇਸ਼ ਪੁੱਜੇ ਮੁਸਲਮਾਨਾਂ ਨੇ ਦਸਿਆ ਕਿ ਮਿਆਂਮਾਰ ਦੀ ਫ਼ੌਜ ਉਨ੍ਹਾਂ ਦੇ ਘਰਾਂ ਨੂੰ ਸਾੜਨ ਅਤੇ ਕਤਲੇਆਮ ਦੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦਾ ਟੀਚਾ ਰੋਹਿੰਗਾ ਮੁਸਲਮਾਨਾਂ ਨੂੰ ਖ਼ਤਮ ਕਰਨਾ ਹੈ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement