ਔਰਤ ਨੇ ਦਰਵਾਜ਼ੇ ਨੂੰ ਕਰਵਾਇਆ ਗੁਲਾਬੀ ਰੰਗ, ਬਦਲੇ 'ਚ ਭਰਨਾ ਪਿਆ 19 ਲੱਖ ਦਾ ਜੁਰਮਾਨਾ! ਜਾਣੋ ਵਜ੍ਹਾ

By : GAGANDEEP

Published : Oct 31, 2022, 2:03 pm IST
Updated : Oct 31, 2022, 4:04 pm IST
SHARE ARTICLE
photo
photo

ਇਹ ਜੁਰਮਾਨਾ ਐਡਿਨਬਰਗ ਸਿਟੀ ਕੌਂਸਲ ਵੱਲੋਂ ਮਿਰਾਂਡਾ 'ਤੇ ਲਗਾਇਆ ਗਿਆ ਹੈ।

 

ਨਵੀਂ ਦਿੱਲੀ: ਹਰ ਵਿਅਕਤੀ ਨੂੰ ਆਪਣੇ ਅਨੁਸਾਰ ਆਪਣਾ ਘਰ ਬਣਾਉਣ ਦਾ ਅਧਿਕਾਰ ਹੈ। ਪੇਂਟ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਲੋਕ ਘਰ ਦੀਆਂ ਕੰਧਾਂ ਅਤੇ ਦਰਵਾਜ਼ਿਆਂ ਨੂੰ ਚਮਕਦਾਰ ਅਤੇ ਫਿੱਕੇ ਰੰਗ ਵਿੱਚ ਪੇਂਟ ਕਰਦੇ ਹਨ। ਹਾਲਾਂਕਿ ਜਦੋਂ ਇਕ ਔਰਤ ਨੇ ਅਜਿਹਾ ਕੀਤਾ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਗਿਆ।

ਮਿਰਾਂਡਾ ਡਿਕਸਨ ਨਾਂ ਦੀ ਔਰਤ ਨੇ ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਆਪਣੇ ਪਸੰਦੀਦਾ ਗੁਲਾਬੀ ਰੰਗ ਵਿੱਚ ਪੇਂਟ ਕਰਵਾਇਆ, ਜਿਸ ਲਈ ਉਸ ਨੂੰ 19 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੋਇਆ? ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦਾ ਦਿਲਚਸਪ ਕਾਰਨ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਇੱਕ ਦਰਵਾਜ਼ੇ ਦੀ ਕੀਮਤ ਕਿੰਨੀ ਹੋ ਸਕਦੀ ਹੈ? ਜਿੰਨੀ ਮਰਜ਼ੀ ਹੋਵੇ, ਇਹ ਘੱਟੋ-ਘੱਟ 19 ਲੱਖ ਰੁਪਏ ਨਹੀਂ ਹੋਵੇਗੀ, ਪਰ 48 ਸਾਲਾ ਮਿਰਾਂਡਾ ਡਿਕਸਨ ਨਾਲ ਅਜਿਹਾ ਹੀ ਹੋਇਆ ਹੈ। ਐਡਿਨਬਰਗ ਦੇ ਨਿਊਟਾਊਨ ਵਿੱਚ ਰਹਿਣ ਵਾਲੀ ਮਿਰਾਂਡਾ ਨੂੰ ਉਸ ਦੇ ਜਾਰਜੀਅਨ ਦਰਵਾਜ਼ੇ ਨੂੰ ਗੁਲਾਬੀ ਰੰਗ ਵਿੱਚ ਪੇਂਟ ਕਰਨ ਲਈ £20,000 ਜਾਂ ਭਾਰਤੀ ਮੁਦਰਾ ਵਿੱਚ 19 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਮਿਰਾਂਡਾ ਨੂੰ ਇਹ ਘਰ ਸਾਲ 2019 ਵਿੱਚ ਉਸਦੇ ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ, ਜਿਸਦੀ ਉਸਨੇ ਮੁਰੰਮਤ ਕਰਵਾਈ। ਇਹ ਜੁਰਮਾਨਾ ਐਡਿਨਬਰਗ ਸਿਟੀ ਕੌਂਸਲ ਵੱਲੋਂ ਮਿਰਾਂਡਾ 'ਤੇ ਲਗਾਇਆ ਗਿਆ ਹੈ।

ਦਰਅਸਲ, ਮਿਰਾਂਡਾ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ ਇਤਿਹਾਸਕ ਚੀਜ਼ ਨੂੰ ਪਹਿਲਾਂ ਵਾਂਗ ਨਹੀਂ ਰੱਖਿਆ। ਮਿਰਾਂਡਾ ਦਾ ਕਹਿਣਾ ਹੈ ਕਿ ਉਸ 'ਤੇ ਇਹ ਦੋਸ਼ ਜਾਣਬੁੱਝ ਕੇ ਲਗਾਇਆ ਗਿਆ ਹੈ। ਉਨ੍ਹਾਂ ਨੂੰ ਕੌਂਸਲ ਨੇ ਗੂੜ੍ਹੇ ਅਤੇ ਮਿਊਟ ਰੰਗਾਂ ਵਿੱਚ ਦਰਵਾਜ਼ਿਆਂ ਦੀ ਮੁੜ ਵਰਤੋਂ ਕਰਨ ਲਈ ਕਿਹਾ ਹੈ।  ਖਬਰਾਂ ਮੁਤਾਬਿਕ ਨਿਊਟਾਊਨ ਨੂੰ ਸਾਲ 1995 ਵਿੱਚ ਵਿਸ਼ਵ ਵਿਰਾਸਤ ਸੰਭਾਲ ਖੇਤਰ ਵਿੱਚ ਰੱਖਿਆ ਗਿਆ ਹੈ। ਦੂਜੇ ਪਾਸੇ, ਮਿਰਾਂਡਾ ਨੇ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਚਮਕਦਾਰ ਰੰਗ ਦੇ ਦਰਵਾਜ਼ਿਆਂ ਦੇ ਸਾਹਮਣੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਤਾਂ ਜੋ ਉਹ ਦਿਖਾ ਸਕੇ ਕਿ ਸਿਰਫ ਉਸ ਦੇ ਘਰ ਦਾ ਦਰਵਾਜ਼ਾ ਕਿਸੇ ਵੱਖਰੇ ਰੰਗ ਵਿੱਚ ਨਹੀਂ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement