'ਸੈਲਫੀ' ਲੈਂਦੇ ਹੋਏ ਦਰਿਆ 'ਚ ਡਿੱਗਿਆ ਨੌਜਵਾਨ, ਭਾਲ ਜਾਰੀ
Published : Aug 31, 2022, 9:31 pm IST
Updated : Aug 31, 2022, 9:31 pm IST
SHARE ARTICLE
Drown
Drown

ਬਾਂਦਾ ਸ਼ਹਿਰ ਦਾ ਰਹਿਣ ਵਾਲਾ ਹੈ ਨੌਜਵਾਨ

 

ਬਾਂਦਾ: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਮਟੌਂਧ ਥਾਣਾ ਖੇਤਰ ਅਧੀਨ ਪੈਂਦੇ ਭੂਰਾਗੜ੍ਹ ਵਿਖੇ ਬੁੱਧਵਾਰ 31 ਅਗਸਤ ਦੇ ਦਿਨ ਕੇਨ ਨਦੀ ਦੇ ਪੁਲ ਦੀ ਰੇਲਿੰਗ 'ਤੇ ਬੈਠ ਕੇ ਮੋਬਾਇਲ ਫ਼ੋਨ ਨਾਲ ਸੈਲਫ਼ੀ ਲੈਂਦੇ ਸਮੇਂ ਇਕ ਨੌਜਵਾਨ ਨਦੀ 'ਚ ਡਿੱਗ ਗਿਆ। ਪੁਲਿਸ ਨੇ ਦੱਸਿਆ ਨਦੀ 'ਚ ਡਿੱਗੇ ਨੌਜਵਾਨ ਦੀ ਭਾਲ ਜਾਰੀ ਹੈ।

ਮਤੌਂਧ ਥਾਣੇ ਦੇ ਸਬ-ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਦੁਪਹਿਰ ਨੂੰ ਬਾਂਦਾ ਸ਼ਹਿਰ ਦੇ ਅਟਾਰਾ ਚੁੰਗੀ ਚੌਕੀ ਇਲਾਕੇ ਦਾ ਰਹਿਣ ਵਾਲਾ 23 ਸਾਲਾ ਸ਼ੈਲੇਂਦਰ ਉਰਫ ਸੌਰਭ  ਭੂਰਾਗੜ੍ਹ 'ਚ ਕੇਨ ਨਦੀ ਦੇ ਪੁਲ ਦੀ ਰੇਲਿੰਗ 'ਤੇ ਬੈਠਾ ਸੀ। ਇਸੇ ਦੌਰਾਨ ਸੈਲਫ਼ੀ ਲੈਣ ਸਮੇਂ ਤੇਜ਼ ਹਵਾ ਕਾਰਨ ਉਹ ਬੇਕਾਬੂ ਹੋ ਕੇ ਨਦੀ 'ਚ ਡਿੱਗ ਗਿਆ।

ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਸਫ਼ਲਤਾ ਹਾਸਲ ਨਹੀਂ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਕਿ ਹੋ ਸਕਦਾ ਹੈ ਕਿ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਕੇ ਨੌਜਵਾਨ ਦੂਰ ਲੰਘ ਗਿਆ ਹੋਵੇਗਾ।

Location: India, Uttar Pradesh, Banda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement