ਕ੍ਰੈਸ਼ ਹੋ ਸਕਦਾ ਸੀ ਰਾਹੁਲ ਗਾਂਧੀ ਦਾ ਜਹਾਜ਼, ਡੀਜੀਸੀਏ ਦੀ ਰਿਪੋਰਟ ਦਾ ਖ਼ੁਲਾਸਾ
Published : Aug 31, 2018, 3:24 pm IST
Updated : Aug 31, 2018, 3:24 pm IST
SHARE ARTICLE
Rahul Gandhi's plane Crash
Rahul Gandhi's plane Crash

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਨਾਗਰਿਕ ਹਵਾਬਾਜ਼ੀ  ਮਹਾਨਿਦੇਸ਼ਾਲਿਆ (ਡੀਜੀਸੀਏ) ਦੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਨਾਗਰਿਕ ਹਵਾਬਾਜ਼ੀ  ਮਹਾਨਿਦੇਸ਼ਾਲਿਆ (ਡੀਜੀਸੀਏ) ਦੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਬਹੁਤ ਵੱਡੇ ਖ਼ੁਲਾਸੇ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ 26 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਹੁਬਲੀ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਚਾਰਟਡ ਜਹਾਜ਼ ਵਿਚ ਕੁੱਝ ਤਕਨੀਕੀ ਖ਼ਰਾਬੀ ਆ ਗਈ ਸੀ।

Rahul Gandhi's plane CrashRahul Gandhi's plane Crashਡੀਜੀਸੀਏ ਨੇ ਜਹਾਜ਼ ਦੇ ਡਗਮਗਾਉਣ ਅਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੇ ਮਾਮਲੇ ਦੀ ਜਾਂਚ ਰਿਪੋਰਟ ਦੇ ਦਿਤੀ ਹੈ। ਨਾਗਰਿਕ ਹਵਾਬਾਜ਼ੀ ਮਹਾਨਿਦੇਸ਼ਾਲਿਆ ਨੇ Îਇਸ ਮਾਮਲੇ ਦੀ ਅੰਦਰੂਨੀ ਜਾਂਚ ਕੀਤੀ ਸੀ, ਜਿਸ ਦੀ ਰਿਪੋਰਟ ਹੱਥ ਲੱਗ ਗਈ ਹੈ। ਦਸ ਦਈਏ ਕਿ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਤਕਨੀਕੀ ਖ਼ਰਾਬੀ 'ਤੇ ਪਾਇਲਟ ਕਾਬੂ ਨਾ ਪਾਉਂਦੇ ਤਾਂ ਅਗਲੇ 20 ਸਕਿੰਟ ਵਿਚ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਸਨ। ਇੱਥੋਂ ਤਕ ਕਿ ਰਾਹੁਲ ਗਾਂਧੀ ਦਾ ਜਹਾਜ਼ ਕ੍ਰੈਸ਼ ਵੀ ਹੋ ਸਕਦਾ ਸੀ। ਇਹ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਸ ਖ਼ਰਾਬੀ ਦੇ ਪਿਛੇ ਮਨੁੱਖੀ ਭੁੱਲ ਵੀ ਹੋ ਸਕਦੀ ਹੈ। 

Rahul Gandhi's plane CrashRahul Gandhi's plane Crashਖ਼ਬਰ ਅਨੁਸਾਰ ਰਾਹੁਲ ਗਾਂਧੀ ਦਾ ਚਾਰਟਡ ਜਹਾਜ਼ ਉਸ ਦਿਨ ਅਚਾਨਕ ਇਕ ਪਾਸੇ ਨੂੰ ਝੁਕ ਗਿਆ ਸੀ। ਨਾਲ ਹੀ ਜਹਾਜ਼ ਦੇ ਇੰਜਣ ਵਿਚੋਂ ਵੀ ਆਵਾਜ਼ ਆਉਣ ਲੱਗ ਗਈ ਸੀ। ਇਹ ਚਾਰਟਡ ਜਹਾਜ਼ ਆਟੋ ਪਾਇਲਟ ਮੋਡ 'ਤੇ ਚੱਲ ਰਿਹਾ ਸੀ। ਜਾਣਕਾਰੀ ਦੇ ਦਈਏ ਕਿ ਘਟਨਾ ਦੇ ਤੁਰਤ ਬਾਅਦ ਰਾਹੁਲ ਦੇ ਚਾਰਟਡ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਇਸ ਘਟਨਾ ਨੂੰ ਲੈ ਕੇ ਕਾਂਗਰਸ ਵਲੋਂ ਕਿਸੇ ਸਾਜਿਸ਼ ਦੀ ਸ਼ਿਕਾਇਤ ਦੀ ਐਫਆਈਆਰ ਦਰਜ ਕਰਵਾਈ ਗਈ ਸੀ। ਡੀਜੀਸੀਏ ਤੋਂ ਕਾਂਗਰਸ ਨੇ ਇਹ ਮੰਗ ਕੀਤੀ ਸੀ

Rahul GandhiRahul Gandhi

ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਡੀਜੀਸੀਏ ਨੇ ਕਾਂਗਰਸ ਦੀ ਇਸ ਮੰਗ ਤੋਂ ਬਾਅਦ ਅੰਦਰੂਨੀ ਜਾਂਚ ਬਿਠਾਈ ਸੀ। ਕਾਂਗਰਸ ਨੇ ਨਾਲ ਹੀ ਇਸ ਜਾਂਚ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਵੀ ਕੀਤੀ ਸੀ। ਦਸ ਦਈਏ ਕਿ ਇਸੇ ਸਾਲ ਮਈ ਵਿਚ ਹੋਈਆਂ ਕਰਨਾਟਕ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਸਮੇਂ ਰਾਹੁਲ ਗਾਂਧੀ ਦੇ ਜਹਾਜ਼ ਵਿਚ ਖ਼ਰਾਬੀ ਆ ਗਈ ਸੀ, ਜਿਸ ਤੋਂ ਬਾਅਦ ਕਰਨਾਟਕ ਦੇ ਪੁਲਿਸ ਮੁਖੀ ਨੀਲਮਣੀ ਐਨ ਰਾਜੂ ਨੂੰ ਰਾਹੁਲ ਦੇ ਕਰੀਬੀ ਕੌਸ਼ਲ ਦਿਆਰਥੀ ਨੇ ਇਕ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਨਾਲ ਹੀ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement