ਜੀ.ਐਸ.ਟੀ. ਦਰਾਂ 'ਚ ਕਟੌਤੀ ਵਿੱਤੀ ਸਥਿਤੀ ਲਈ ਠੀਕ ਨਹੀਂ: ਮੂਡੀਜ਼
Published : Jul 31, 2018, 2:09 am IST
Updated : Jul 31, 2018, 2:09 am IST
SHARE ARTICLE
Moody's
Moody's

ਵਿੱਤੀ ਬ੍ਰਾਂਚ ਨਿਰਧਾਰਕ ਮਸ਼ਹੂਰ ਏਜੰਸੀ ਮੂਡੀਜ਼ ਦੀ ਸਲਾਹ 'ਚ ਵੱਖੋ-ਵੱਖ ਵਸਤਾਂ 'ਤੇ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਦੀਆਂ ਦਰਾਂ 'ਚ ਪਿੱਛੇ ਜਿਹੇ ਕਟੌਤੀ...........

ਨਵੀਂ ਦਿੱਲੀ : ਵਿੱਤੀ ਬ੍ਰਾਂਚ ਨਿਰਧਾਰਕ ਮਸ਼ਹੂਰ ਏਜੰਸੀ ਮੂਡੀਜ਼ ਦੀ ਸਲਾਹ 'ਚ ਵੱਖੋ-ਵੱਖ ਵਸਤਾਂ 'ਤੇ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਦੀਆਂ ਦਰਾਂ 'ਚ ਪਿੱਛੇ ਜਿਹੇ ਕਟੌਤੀ ਦਾ ਸਰਕਾਰ ਦਾ ਫ਼ੈਸਲਾ ਵਿੱਤੀ ਸਮਰਥਾ ਤੋਂ ਉਲਟ ਹੈ।  ਏਜੰਸੀ ਨੇ ਅਪਣੀ ਤਾਜ਼ਾ ਰੀਪੋਰਟ 'ਚ ਕਿਹਾ ਹੈ ਇਸ ਨਾਲ ਸਰਕਾਰ ਦੀ ਖ਼ਜ਼ਾਨਾ ਵਸੂਲੀ 'ਤੇ ਅਸਰ ਪਵੇਗਾ ਅਤੇ ਵਿੱਤੀ ਘਾਟੇ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ 'ਤੇ ਇਸ ਦੇ ਬੁਰੇ ਅਸਰ ਨੂੰ ਨਾਲ ਇਹ ਵਿੱਤੀ ਹਾਲਤ ਲਈ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਜੀ.ਐਸ.ਟੀ. ਕੌਂਸਲ ਨੇ ਅਪਣੀ ਪਿਛਲੀ ਬੈਠਕ 'ਚ 88 ਤਰ੍ਹਾਂ ਦੀਆਂ ਵਸਤਾਂ 'ਤੇ ਟੈਕਸ ਦੀ ਦਰ ਘੱਟ ਕਰਨ ਜਾਂ ਖ਼ਤਮ ਕਰਨ ਦਾ ਐਲਾਨ ਕੀਤਾ ਸੀ।

ਇਨ੍ਹਾਂ 'ਚ ਬਿਜਲੀ ਨਾਲ ਚੱਲਣ ਵਾਲੇ ਕਈ ਤਰ੍ਹਾਂ ਦੇ ਘਰੇਲੂ ਉਪਕਰਨ, ਛੋਟੇ ਟੀ.ਵੀ. ਸੈੱਟ ਅਤੇ ਦਸਤਕਾਰੀ ਦਾ ਸਮਾਨ ਸ਼ਾਮਲ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ ਦੀ ਵਸੂਲੀ 'ਤੇ ਸਾਲਾਨਾ ਆਧਾਰ 'ਤੇ ਜੀ.ਡੀ.ਪੀ. ਦੇ 0.04 ਤੋਂ 0.08 ਫ਼ੀ ਸਦੀ ਤਕ ਦਾ ਅਸਰ ਪੈ ਸਕਦਾ ਹੈ। ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਟੈਕਸ ਵਸੂਲੀ 'ਚ 16.7 ਫ਼ੀ ਸਦੀ ਦੇ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਹੈ। (ਪੀ.ਟੀ.ਆਈ) 

ਅੰਦਾਜ਼ਾ ਹੈ ਕਿ ਤਾਜ਼ਾ ਕਟੌਤੀ ਨਾਲ ਲਗਭਗ 8 ਤੋਂ 10 ਹਜ਼ਾਰ ਕਰੋੜ ਰੁਪਏ ਦੇ ਖ਼ਜ਼ਾਨ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਸਰਕਾਰ ਨੂੰ ਉਮੀਦ ਹੈ ਕਿ ਟੈਕਸ ਭਰਨ ਦੀ ਗਿਣਤੀ ਵਧਣ ਅਤੇ ਵਸਤਾਂ ਦੇ ਸਸਤਾ ਹੋਣ ਨਾਲ ਉਨ੍ਹਾਂ ਦੀ ਮੰਗ ਵਧਣ ਨਾਲ ਖ਼ਜ਼ਾਨਾ ਵਸੂਲੀ ਵਧੇਗੀ ਅਤੇ ਟੈਕਸ ਵਸੂਲੀ 'ਚ ਪੈਣ ਵਾਲੇ ਘਾਟੇ ਦੀ ਭਰਪਾਈ ਹੋ ਜਾਵੇਗੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement