ਰੱਖਿਆ ਮੰਤਰੀ ਦੀ ਟਰੂਡੋ ਨੂੰ ਚੇਤਾਵਨੀ- ਭਾਰਤ ਦੇ ਅੰਦਰੂਨੀ ਮਾਮਲੇ 'ਚ ਨਹੀਂ ਹੈ ਟਿੱਪਣੀ ਦਾ ਅਧਿਕਾਰ
Published : Dec 30, 2020, 10:59 am IST
Updated : Dec 30, 2020, 10:59 am IST
SHARE ARTICLE
Rajnath Singh and Justin Trudeau
Rajnath Singh and Justin Trudeau

ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।"

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 36 ਵਾਂ ਦਿਨ ਹੈ ਅਤੇ ਅੱਜ ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਵੇਗੀ।  ਇਸ ਤੋਂ ਪਹਿਲਾ ਹੀ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਦੁਨੀਆਂ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਬੋਲਣਾ ਚਾਹੀਦਾ। ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।"

Rajnath Singh

ਉਨ੍ਹਾਂ ਨੇ ਅੱਗੇ ਕਿਹਾ 'ਇਹ ਭਾਰਤ ਦਾ ਅੰਦਰੂਨੀ ਮਸਲਾ ਹੈ ਦੁਨੀਆਂ ਦੇ ਕਿਸੇ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਦਾ ਹੱਕ ਨਹੀਂ। ਭਾਰਤ ਐਸਾ ਵੈਸਾ ਦੇਸ਼ ਨਹੀਂ ਕਿ ਜਿਸ ਦਾ ਜੋ ਜੀ ਚਾਹੇ ਉਹ ਬੋਲ ਦੇਵੇ।' ਵਿਦੇਸ਼ਾਂ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਤੇ ਸਾਜ਼ਿਸ਼ ਦੇ ਇਲਜ਼ਾਮਾਂ ਤੇ ਰੱਖਿਆ ਮੰਤਰੀ ਨੇ ਕਿਹਾ ਕਿਸਾਨਾਂ ਦੇ ਮਨ 'ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।  ਉਨ੍ਹਾਂ ਕਿਹਾ ਜੇਕਰ ਕਿਸੇ ਵੱਡੇ ਮਾਹਿਰ ਨੂੰ ਬਿਠਾਉਣ ਦੀ ਲੋੜ ਹੈ ਤਾਂ ਉਹ ਵੀ ਬਿਠਾ ਲਿਆ ਜਾਵੇ। ਸਰਕਾਰ ਹਰ ਗੱਲ ਕਰਨ ਲਈ ਤਿਆਰ ਹੈ।

Justin Trudeau

ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਪਿਛਲੇ ਮਹੀਨੇ  ਕਿਸਾਨ ਅੰਦੋਲਨ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਕੈਨੇਡੀਅਨ ਸੰਸਦ ਮੈਂਬਰ ਦੁਆਰਾ ਗੁਰੂ ਨਾਨਕ ਜਯੰਤੀ 'ਤੇ ਆਯੋਜਿਤ ਇਕ ਫੇਸਬੁੱਕ ਵੀਡੀਓ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ' ਕੈਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਨਾਲ ਖੜਾ ਰਹੇਗਾ '।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement