ਲੱਖਾ ਸਿਧਾਣਾ ਨੇ ਠੋਕੀ ਨੈਸ਼ਨਲ ਮੀਡੀਆ ਦੀ ਮੰਜੀ, ਸਿਆਸੀ ਲੀਡਰਾਂ ਨੂੰ ਪਾਈਆਂ ਲਾਹਣਤਾਂ
Published : Nov 30, 2020, 9:32 pm IST
Updated : Nov 30, 2020, 10:08 pm IST
SHARE ARTICLE
Lakhha sidhana
Lakhha sidhana

ਨੈਸ਼ਨਲ ਮੀਡੀਆ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਪੰਜਾਬ ਤੱਕ ਸੀਮਤ ਕਰਨਾ ਚਾਹੁੰਦਾ ਹੈ।

ਨਵੀਂ ਦਿੱਲੀ: ਦਿੱਲੀ ਬਾਰਡਰ 'ਤੇ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦਿਆਂ ਲੱਖਾ ਸਧਾਣਾ ਨੇ ਨੈਸਨਲ ਮੀਡੀਏ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਪੰਜਾਬ ਤੱਕ ਸੀਮਤ ਕਰਨਾ ਚਾਹੁੰਦਾ ਹੈ। ਇਹ ਇਕੱਲਾ ਪੰਜਾਬ ਦਾ ਘੋਲ ਨਹੀਂ ਹੈ ਇਹ ਸਾਰੇ ਦੇਸ਼ ਦੇ ਕਿਸਾਨਾਂ ਦਾ ਘੋਲ ਹੈ।ਇਸ ਘੋਲ ਵਿਚ ਹਰਿਆਣੇ ਦੇ ਨੌਜਵਾਨ ਕਿਸਾਨ  ਦਾ ਵੀ ਉਨ੍ਹਾਂ ਹੀ ਰੋਲ ਹੈ ਜਿੰਨਾ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦਾ ਹੈ।   

photophotoਲੱਖਾ ਸਿਧਾਣਾ ਨੇ ਕਿਸਾਨੀ ਸੰਘਰਸ਼ ‘ਤੇ ਬੋਲਦਿਆਂ ਕਿਹਾ ਕਿ ਇਹ ਨਿਰੋਲ ਕਿਸਾਨਾਂ ਦਾ ਸੰਘਰਸ਼ ਹੈ, ਜਿਸ ਦੀ ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ, ਇਸ ਘੋਲ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ‘ਤੇ ਬੋਲਣ ਮਨਾਹੀ ਹੈ ਬੇਸ਼ੱਕ ਭਾਵੇਂ ਉਹ ਪੰਡਾਲ ਵਿੱਚ ਆ ਕੇ ਬੈਠ ਸਕਦਾ ਹੈ । ਇਸ ਤੋਂ ਇਲਾਵਾ ਹਰ ਸਮਾਜ ਸੇਵੀ ਲੋਕ ਪੱਖੀ ਗਾਇਕ ਦਾ ਪੂਰਨ ਸਹਿਯੋਗ ਸੰਘਰਸ਼ ਨੂੰ ਮਿਲ ਰਿਹਾ ਹੈ।  

photophotoਉਨ੍ਹਾਂ ਨੇ ਨੈਸ਼ਨਲ ਮੀਡੀਏ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਦੋ ਚੈਨਲ ਹੀ ਅਜਿਹੇ ਹਨ ਜੋ ਕਿਸਾਨੀ ਸੰਘਰਸ਼ ਨੂੰ ਸਹੀ ਰੂਪ ਵਿੱਚ ਲੋਕਾਂ ਤੱਕ ਲੈ ਕੇ ਜਾ ਰਹੇ ਹਨ,  ਬਾਕੀ ਸਾਰਾ ਨੈਸ਼ਨਲ ਮੀਡੀਆ ਵਿਕਾਊ ਹੋ ਚੁੱਕਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੈਸ਼ਨਲ ਵਿਕਾਊ ਮੀਡੀਏ ਨੂੰ ਇਕੱਠਾਂ ਵਿੱਚੋਂ ਭਜਾਉਣਾ ਨਹੀਂ ਚਾਹੀਦਾ, ਉਨ੍ਹਾਂ ਨੂੰ ਇਕੱਠ ਵਿੱਚੋਂ ਭਜਾਉਣ ‘ਤੇ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਨੂੰ ਗ਼ੈਰ ਜ਼ਿੰਮੇਵਾਰ ਕਹਿਣ ਦਾ ਮੌਕਾ ਮਿਲ ਜਾਂਦਾ ਹੈਲੱਖਾ ਸਿਧਾਣਾ ਨੇ ਸੰਘਰਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਸੰਘਰਸ਼ ਸਿਖਰ ‘ਤੇ ਪਹੁੰਚ ਚੁੱਕਿਆ ਹੈ। ਇਸ ਸੰਘਰਸ਼ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement