ਪਾਣੀ ਦੇ ਨਾਂ 'ਤੇ ਯਾਤਰੀਆਂ ਦੀ ਜੇਬ 'ਚ ਮਾਰਿਆ ਜਾ ਰਿਹੈ ਡਾਕਾ!
Published : Nov 30, 2019, 5:08 pm IST
Updated : Nov 30, 2019, 5:08 pm IST
SHARE ARTICLE
More money being collected from passengers on the train
More money being collected from passengers on the train

ਟ੍ਰੇਨ ਚ ਯਾਤਰੀਆਂ ਤੋਂ ਵਸੂਲੇ ਜਾ ਰਹੇ ਨੇ ਵਧ ਪੈਸੇ!

ਨਵੀਂ ਦਿੱਲੀ: ਸ਼ਤਾਬਦੀ ਐਕਸਪ੍ਰੈੱਸ ਵਿਚ ਪਾਣੀ ਵੇਚਣ ਦੇ ਨਾਂ 'ਤੇ ਯਾਤਰੀਆਂ ਨੂੰ ਲੁੱਟਿਆ ਜਾ ਰਿਹਾ ਹੈ। ਪਾਣੀ ਦੀ ਅੱਧਾ ਲੀਟਰ ਬੋਤਲ ਦੇਣ ਤੋਂ ਬਾਅਦ ਯਾਤਰੀਆਂ ਨੂੰ ਵੱਖ ਤੋਂ ਇਕ ਲੀਟਰ ਪਾਣੀ ਦੀ ਬੋਤਲ ਖਰੀਦਣੀ ਪੈ ਰਹੀ ਹੈ ਜਿਹੜੀ ਕਿ ਤੈਅ ਕੀਮਤ ਤੋਂ ਪੰਜ ਰੁਪਏ ਮਹਿੰਗੀ ਮਿਲ ਰਹੀ ਹੈ। ਇਸ ਤਰੀਕੇ ਨਾਲ ਰੇਲਵੇ ਦੀ ਆਮਦਨ ਤਾਂ ਵਧੀ ਹੈ ਪਰ ਯਾਤਰੀਆਂ ਨੂੰ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

water water ਸ਼ਿਕਾਇਤ ਕਰਨ ਦੇ ਬਾਵਜੂਦ ਰੇਲਵੇ ਬੋਰਡ ਦੇ ਅਧਿਕਾਰੀ ਚੁੱਪ ਹਨ। ਰੇਲਵੇ ਦਾ ਆਦੇਸ਼ ਹੈ ਕਿ ਸ਼ਾਤਬਦੀ ਐਕਸਪ੍ਰੈੱਸ 'ਚ ਸਿਰਫ 'ਰੇਲ ਨੀਰ' ਬ੍ਰਾਂਡ ਦਾ ਪਾਣੀ ਹੀ ਵੇਚਿਆ ਜਾਵੇਗਾ। ਇਸ ਨਿਯਮ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ। ਰੇਲ ਨੀਰ ਤੋਂ ਇਲਾਵਾ ਹੋਰ ਲੋਕਲ ਕੰਪਨੀਆਂ ਦਾ ਪਾਣੀ ਵੇਚਿਆ ਜਾ ਰਿਹਾ ਹੈ। ਅੱਧਾ ਲੀਟਰ ਪਾਣੀ ਦੀ ਬੋਤਲ ਖਤਮ ਹੋ ਜਾਣ ਦੇ ਬਾਅਦ ਇਕ ਲੀਟਰ ਪਾਣੀ ਦੀ ਬੋਤਲ ਮਜਬੂਰੀ ਵਿਚ ਹੀ ਖਰੀਦਣੀ ਪੈਂਦੀ ਹੈ।

TrainTrain ਪਰ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੇ ਪੂਰੇ ਪੈਸੇ ਲੈ ਕੇ ਅੱਧਾ ਲੀਟਰ ਪਾਣੀ ਦੀ ਬੋਤਲ ਦਿੱਤੀ ਜਾ ਰਹੀ ਹੈ। ਵਾਧੂ ਪਾਣੀ ਦੀ ਬੋਤਲ ਮੰਗਣ 'ਤੇ ਰੇਲ ਨੀਰ ਨਹੀਂ ਮਿਲਦਾ। ਇਸਦੇ ਬਦਲੇ ਲੋਕਲ ਬ੍ਰਾਂਡ ਦੀ ਪਾਣੀ ਦੀ ਬੋਤਲ ਦਿੱਤੀ ਜਾਂਦੀ ਹੈ। 20 ਰੁਪਏ ਦੀ ਇਸ ਬੋਤਲ ਵਿਚ ਪਾਣੀ ਦੀ ਗੁਣਵੱਤਾ ਕਿਵੇਂ ਦੀ ਹੋਵੇਗੀ ਇਹ ਤਾਂ ਬਣਾਉਣ ਵਾਲੇ ਹੀ ਜਾਣਦੇ ਹਨ। ਸ਼ਤਾਬਦੀ ਐਕਸਪ੍ਰੈੱਸ 'ਚ ਯਾਤਰੀਆਂ ਨੂੰ ਕੈਟਰਿੰਗ ਸਟਾਫ 15 ਰੁਪਏ ਲੀਟਰ ਵਾਲੀ ਬੋਤਲ ਨੂੰ 20 ਰੁਪਏ ਵਿਚ ਵੇਚ ਰਿਹਾ ਹੈ।

WaterWaterਰੋਜ਼ਾਨਾ ਇਕ ਪਾਸੇ ਰੇਲਵੇ 600 ਬੋਤਲਾਂ ਵੇਚ ਰਿਹਾ ਹੈ। ਅਜਿਹੇ 'ਚ ਰੇਲਵੇ ਨੂੰ ਕਮਾਈ ਤਾਂ ਹੋ ਰਹੀ ਹੈ ਪਰ ਯਾਤਰੀਆਂ ਦੀ ਜੇਬ 'ਚ ਡਾਕਾ ਮਾਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਤਾਬਦੀ ਐਕਸਪ੍ਰੈੱਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਘੱਟ ਪਾਣੀ ਪੀ ਕੇ ਸਫਰ ਕਰਨਾ ਹੋਵੇਗਾ। ਰੇਲਵੇ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਾਰੀਆਂ ਸਵਰਣ ਸ਼ਾਤਬਦੀ ਅਤੇ ਸ਼ਤਾਬਦੀ ਟ੍ਰੇਨਾਂ 'ਚ ਹਰੇਕ ਯਾਤਰੀ ਨੂੰ ਸਿਰਫ ਅੱਧਾ ਲੀਟਰ ਪਾਣੀ ਦੀ ਬੋਟਲ ਹੀ ਮਿਲੇਗੀ।

Bottled Mineral waterBottle waterਹਾਲਾਂਕਿ ਇਹ ਨਿਯਮ ਸਿਰਫ ਉਨ੍ਹਾਂ ਟ੍ਰੇਨਾਂ ਵਿਚ ਲਾਗੂ ਹੋਵੇਗਾ, ਜਿਨ੍ਹਾਂ ਦੀ ਯਾਤਰਾ ਮਿਆਦ ਪੰਜ ਘੰਟੇ ਦੀ ਹੈ। ਰੇਲਵੇ ਨੇ ਕਿਹਾ ਹੈ ਕਿ ਪਾਣੀ ਦੀ ਬਰਬਾਦੀ ਰੋਕਣ ਲਈ  ਇਹ ਫੈਸਲਾ ਕੀਤਾ ਗਿਆ ਹੈ। ਫਿਲਹਾਲ ਇਸ ਨੂੰ 30 ਅਕਤੂਬਰ ਤੋਂ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement