ਰਾਤ ਸਮੇਂ ਵਾਰ-ਵਾਰ ਪਾਣੀ ਮੰਗਦੀ ਸੀ ਮਾਂ, ਫਿਰ ਪੁੱਤ ਨੇ ਜੋ ਕੀਤਾ ਤੁਸੀਂ ਵੀ ਦੇਖ ਲਓ
Published : Nov 26, 2019, 4:04 pm IST
Updated : Nov 26, 2019, 4:04 pm IST
SHARE ARTICLE
Mother
Mother

ਇਸ ਦੁਨੀਆਂ ‘ਚ ਜੇਕਰ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਕਿਸੇ ਨਾਲ ਹੁੰਦਾ ਤਾਂ ਉਹ ਹੈ...

ਨਵੀਂ ਦਿੱਲੀ: ਇਸ ਦੁਨੀਆਂ ‘ਚ ਜੇਕਰ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਕਿਸੇ ਨਾਲ ਹੁੰਦਾ ਤਾਂ ਉਹ ਹੈ ਜਨਮ ਦੇਣ ਵਾਲੀ ਮਾਂ ਨਾਲ ਪਰ ਦਿੱਲੀ ਦੇ ਗ੍ਰੇਟਰ ਨੋਇਡਾ ਵਿਚ ਇਕ ਨਾਬਾਲਗ ਕਲਯੁੱਗੀ ਬੇਟੇ ਨੇ ਸਿਰਫ਼ ਇਸ ਲਈ ਅਪਣੀ ਮਾਂ ਦਾ ਕਤਲ ਕਰ ਦਿਅੱਤਾ ਕਿਉਂਕਿ ਉਹ ਉਸਨੂੰ ਰਾਤ ਸਮੇਂ ਜਗਾ ਕੇ ਪਾਣੀ ਮੰਗਦੀ ਹੁੰਦੀ ਸੀ। ਦਰਅਸਲ ਗ੍ਰੇਟਰ ਨੋਇਡਾ ਦੇ ਬਾਦਲਪੁਰ ਇਲਾਕੇ ਵਿਚ ਬੀਤੇ ਸ਼ਨੀਵਾਰ ਨੂੰ ਇਕ 50 ਸਾਲਾ ਮਹਿਲਾ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ ਹੈ।

Police StationPolice Station

ਜਿਸ ਸਮੇਂ ਮਹਿਲਾ ਦੀ ਹੱਤਿਆ ਹੋਈ ਸੀ ਉਸ ਸਮੇਂ ਘਰ ‘ਤੇ ਸਿਰਫ਼ ਉਸਦਾ 16 ਸਾਲਾ ਨਾਬਾਲਗ ਬੇਟਾ ਹੀ ਮੌਜੂਦ ਸੀ ਅਤੇ ਉਸਨੇ ਖੁਦ ਫੋਨ ਕਰਕੇ ਪਿਤਾ ਨੂੰ ਅਪਣੀ ਮਾਂ ਦੀ ਹੱਤਿਆ ਕਰਨ ਦੀ ਜਾਣਕਾਰੀ ਦਿੱਤੀ ਸੀ। ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਪਹੁੰਚੀ ਤਾਂ ਮ੍ਰਿਤਕ ਮਹਿਲਾ ਨੇ ਨਾਬਾਲਗ ਬੇਟੇ ਨੇ ਪੁਲਿਸ ਨੂੰ ਗੁਮਰਾਹ ਕਰਦੇ ਹੋਏ ਕਿਹਾ ਕਿ ਉਹ ਵਾਰਦਾਤ ਦੌਰਾਨ ਸੋ ਰਿਹਾ ਸੀ ਅਤੇ ਹੱਤਿਆ ਕਿਸਨੇ ਕੀਤੀ ਉਸਨੂੰ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਮਹਿਲਾ ਦੀ ਹੱਤਿਆ ਤੋਂ ਪਹਿਲਾਂ ਘਰ ‘ਚ ਕੋਈ ਲੁੱਟ ਵੀ ਨਹੀਂ ਹੋਈ ਸੀ।

PolicePolice

 ਇਸ ਲਈ ਪੁਲਿਸ ਨੂੰ ਨਾਬਾਲਗ ਉਤੇ ਹੀ ਸ਼ੱਕ ਹੋਇਆ ਤਾ ਅਧਿਕਾਰੀਆਂ ਨੇ ਉਸਨੂੰ ਸਖ਼ਤੀ ਨਾਲ ਪੁਛਗਿਛ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਨਾਬਾਲਗ ਦੋਸ਼ੀ ਬੇਟਾ ਟੁੱਟ ਗਿਆ ਅਤੇ ਉਸਨੇ ਅਪਣੀ ਹੀ ਮਾਂ ਦੀ ਹੱਤਿਆ ਦਾ ਗੱਲ ਸਵੀਕਾਰ ਕਰ ਲਈ। ਜਦੋਂ ਪੁਲਿਸ ਨੇ ਉਸ ਤੋਂ ਹੱਤਿਆ ਦਾ ਕਾਰਨ ਪੁਛਿਆ ਤਾਂ ਬੇਟੇ ਨੇ ਜੋ ਵਜ੍ਹਾ ਦੱਸੀ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਉਸ ਨੇ ਦੱਸਿਆ ਕਿ ਉਸਦੀ ਮਾਂ ਉਸ ਤੋਂ ਰੋਜ ਰਾਤ ਸਮੇਂ ਵਾਰ-ਵਾਰ ਪਾਣੀ ਅਤੇ ਖਾਣ ਲਈ ਤੰਬਾਕੂ ਮੰਗਦੀ ਸੀ, ਜਿਸ ਵਜ੍ਹਾ ਨਾਲ ਉਸਨੂੰ ਕਈ ਵਾਰ ਜਾਗਣਾ ਪੈਂਦਾ ਸੀ ਅਤੇ ਉਸਦੀ ਨੀਂਦ ਪੂਰੀ ਨਹੀਂ ਹੁੰਦੀ ਸੀ।

MurderPolice Case

 ਇਸ ਤੋਂ ਛੁਟਕਾਰਾ ਪਾਉਣ ਲਈ ਉਸਨੇ ਗਲਾ ਦਬਾ ਕੇ ਅਪਣੀ ਮਾਂ ਦੀ ਹੱਤਿਆ ਕਰ ਦਿੱਤੀ। ਨਾਬਾਲਗ ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਉਹ ਖ਼ੁਦ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਗਏ ਸੀ ਜਦਕਿ ਵੱਡਾ ਬੇਟਾ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਉਹ ਵੀ ਡਿਊਟੀ ‘ਤੇ ਸੀ। ਨਾਬਾਲਗ ਬੇਟੇ ਨੇ ਹੀ ਫੋਨ ਕਰਕੇ ਉਸਨੇ ਅਪਣੀ ਮਾਂ ਦੀ ਹੱਤਿਆ ਹਾਣ ਦੀ ਖ਼ਬਰ ਦਿੱਤੀ ਸੀ। ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾ ਉਸਨੂੰ ਸੱਪ ਨੇ ਡੰਗ ਲਿਆ ਸੀ ਜਿਸਤੋਂ ਬਾਅਦ ਉਹ ਕਾਫ਼ੀ ਚਿੜਚਿੜਾ ਹੋ ਗਿਆ ਸੀ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement