ਗੁਜਰਾਤ ਦੇ ਕੇਵੜੀਆ 'ਚ ਪਹੁੰਚੇ PM Modi, ਸਰਦਾਰ ਪਟੇਲ ਚਿੜੀਆਘਰ ਪਾਰਕ ਦਾ ਕਰਨਗੇ ਉਦਘਾਟਨ
Published : Oct 30, 2020, 12:35 pm IST
Updated : Oct 30, 2020, 12:35 pm IST
SHARE ARTICLE
PM MODI
PM MODI

ਨਰਿੰਦਰ ਮੋਦੀ ਦੁਪਹਿਰ 1 ਵਜੇ ਏਕਤਾ ਮਾਲ ਦਾ ਉਦਘਾਟਨ ਕਰਨਗੇ।

ਨਵੀਂ ਦਿੱਲੀ-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਨਰਮਦਾ ਜ਼ਿਲ੍ਹੇ 'ਚ ਸਥਿਤ ਕੇਵੜੀਆ 'ਚ ਪਹੁੰਚੇ ਹਨ। ਇੱਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਜੰਗਲ ਸਫਾਰੀ ਦੇ ਨਾਂ ਨਾਲ ਪ੍ਰਸਿੱਧ ਸਰਦਾਰ ਪਟੇਲ ਚਿੜੀਆਘਰ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ।  ਇਸ ਦੌਰਾਨ ਉਹ ਗਾਂਧੀਨਗਰ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਕੁਝ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। 

PM Narendra Modi to inaugurate three key projects in Gujarat

ਜਾਣਕਾਰੀ ਅਨੁਸਾਰ ਦੁਪਹਿਰਕੇਵੜੀਆ ਵਿਚ ਆਯੋਗਿਆ ਜੰਗਲ ਅਤੇ ਅਰੋਗਿਆ ਕਾਟੇਜ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 1 ਵਜੇ ਏਕਤਾ ਮਾਲ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਸ਼ੂਭਾਈ ਪਟੇਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਕੇਸ਼ੂਭਾਈ ਪਟੇਲ ਦਾ ਜੀਵਨ ਸੂਬੇ ਦੇ ਵਿਕਾਸ ਅਤੇ ਹਰ ਗੁਜਰਾਤੀ ਦੇ ਸਸ਼ਕਤੀਕਰਨ ਲਈ ਸਮਰਪਿਤ ਸੀ।  

pm modi

ਇਸ ਦੇ ਨਾਲ ਹੀ ਪੀਐਮ ਮੋਦੀ ਨੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦੇ ਬੇਟੇ ਭਰਤ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਕੇਸ਼ੂਭਾਈ ਪਟੇਲ ਨੇ ਆਪਣੀ ਜ਼ਿੰਦਗੀ ਵਿਚ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਕਾਰਕੁਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹਨਾਂ ਨੂੰ ਤਿਆਰ ਕੀਤਾ ਹੈ, ਉਹਨਾਂ ਦੀ ਮੌਤ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement