CBI ਨੇ ਕੀਤੀ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰਾਂ ਦੀ ਜਾਂਚ, ਡਿਪਟੀ CM ਨੇ ਕਿਹਾ- ਲਾਕਰਾਂ ’ਚੋਂ ਕੁਝ ਨਹੀਂ ਮਿਲਿਆ
Published : Aug 30, 2022, 3:06 pm IST
Updated : Aug 30, 2022, 3:06 pm IST
SHARE ARTICLE
CBI examines Manish Sisodia's bank locker
CBI examines Manish Sisodia's bank locker

ਪੀਐਮ ਦੀ ਜਾਂਚ ਵਿਚ ਮੈਂ ਅਤੇ ਮੇਰਾ ਪਰਿਵਾਰ ਪਾਕ-ਸਾਫ਼ ਨਿਕਲੇ- ਮਨੀਸ਼ ਸਿਸੋਦੀਆ

 

ਨਵੀਂ ਦਿੱਲੀ: ਸੀਬੀਆਈ ਵੱਲੋਂ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਇਸ ਜਾਂਚ 'ਤੇ 'ਆਪ' ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੱਚ ਦੀ ਜਿੱਤ ਹੁੰਦੀ ਹੈ। ਸੀਬੀਆਈ ਨੂੰ ਲਾਕਰ ਵਿਚੋਂ ਕੁਝ ਵੀ ਨਹੀਂ ਮਿਲਿਆ ਹੈ। ਸੀਬੀਆਈ 'ਤੇ ਪ੍ਰਧਾਨ ਮੰਤਰੀ ਦਾ ਦਬਾਅ ਹੈ ਕਿ ਕਿਸੇ ਤਰ੍ਹਾਂ ਮਨੀਸ਼ ਸਿਸੋਦੀਆ ਨੂੰ 2-3 ਮਹੀਨਿਆਂ ਲਈ ਜੇਲ੍ਹ 'ਚ ਡੱਕ ਦਿਓ।

ਉਹਨਾਂ ਕਿਹਾ ਕਿ ਇਕ ਵੀ ਪੈਸੇ ਦੀ ਦੁਰਵਰਤੋਂ ਨਹੀਂ ਹੈ। ਜਿਵੇਂ ਮੇਰੇ ਘਰੋਂ ਕੁਝ ਨਹੀਂ ਮਿਲਿਆ, ਉਸੇ ਤਰ੍ਹਾਂ ਮੇਰੇ ਲਾਕਰਾਂ ’ਚੋਂ ਕੁਝ ਨਹੀਂ ਮਿਲਿਆ। ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨੇ ਮੇਰੇ ਘਰ ਛਾਪਾ ਮਰਵਾਇਆ, ਮੇਰਾ ਲਾਕਰ ਚੈੱਕ ਕੀਤਾ ਅਤੇ ਕੁਝ ਨਹੀਂ ਮਿਲਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਪੀਐਮ ਦੀ ਜਾਂਚ ਵਿਚ ਮੈਂ ਅਤੇ ਮੇਰਾ ਪਰਿਵਾਰ ਪਾਕ-ਸਾਫ਼ ਨਿਕਲੇ।  

ਦਰਅਸਲ ਅੱਜ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰਾਂ ਦੀ ਜਾਂਚ ਕੀਤੀ। ਸਿਸੋਦੀਆ ਆਪਣੀ ਪਤਨੀ ਨਾਲ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ 4 ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਜਾਂਚ ਲਈ ਗਏ ਸਨ। ਸੀਬੀਆਈ ਦੀ ਟੀਮ ਵੀ ਇੱਥੇ ਮੌਜੂਦ ਸੀ।

ਇਸ ਤੋਂ ਪਹਿਲਾਂ ਮਨੀਸ਼ਾ ਸਿਸੋਦੀਆ ਨੇ ਬੀਤੇ ਦਿਨ ਕਿਹਾ ਸੀ ਕਿ CBI ਸਾਡੇ ਬੈਂਕ ਲਾਕਰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ 'ਤੇ 14 ਘੰਟੇ ਦੀ ਛਾਪੇਮਾਰੀ ਦੌਰਾਨ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸੀ ਤੇ ਹੁਣ ਲਾਕਰਾਂ 'ਚੋਂ ਵੀ ਕੁਝ ਨਹੀਂ ਮਿਲੇਗਾ। CBI ਤੁਹਾਡਾ ਸੁਆਗਤ ਹੈ। ਮੈ ਅਤੇ ਮੇਰਾ ਪਰਿਵਾਰ ਇਸ ਜਾਂਚ ਵਿਚ ਪੂਰਾ ਸਹਿਯੋਗ ਦੇਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement