ਕਾਰਕੁਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਆਈ ਟਵਿੰਕਲ ਖੰਨਾ ? 
Published : Aug 30, 2018, 11:17 am IST
Updated : Aug 30, 2018, 11:17 am IST
SHARE ARTICLE
twinkle khanna
twinkle khanna

ਭੀਮਾ - ਕੋਰੇਗਾਂਵ ਹਿੰਸਾ ਦੇ ਮਾਮਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਕਥਿਤ ਸਾਜਿਸ਼ ਦੀ ਜਾਂਚ ਦੇ ਸਿਲਸਿਲੇ ਵਿਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ...

ਮੁੰਬਈ : ਭੀਮਾ - ਕੋਰੇਗਾਂਵ ਹਿੰਸਾ ਦੇ ਮਾਮਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਕਥਿਤ ਸਾਜਿਸ਼ ਦੀ ਜਾਂਚ ਦੇ ਸਿਲਸਿਲੇ ਵਿਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਕੁੱਝ ਮਨੁਖੀ ਅਧੀਕਾਰ ਕਰਮਚਾਰੀਆਂ ਅਤੇ ਕਾਰਕੁਨਾਂ ਨੂੰ ਮੰਗਲਵਾਰ ਨੂੰ ਦੇਸ਼ਭਰ ਵਿਚ ਛਾਪੇ ਮਾਰ ਕੇ ਗ੍ਰਿਫਤਾਰ ਕੀਤਾ ਸੀ।  ਇਸ ਗ੍ਰਿਫ਼ਤਾਰੀ 'ਤੇ ਬਹੁਤ ਲੋਕਾਂ ਨੇ ਪ੍ਰਤੀਕਿਰਿਆ ਦਿਤੀ ਸੀ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਇਸ ਲਿਸਟ ਵਿਚ ਟਵਿੰਕਲ ਖੰਨਾ ਦਾ ਵੀ ਨਾਮ ਜੁੜ ਗਿਆ ਹੈ।

 twinkle khannatwinkle khanna

ਦਰਅਸਲ ਟਵਿੰਕਲ ਨੇ ਬੁੱਧਵਾਰ ਨੂੰ ਅਪਣੇ ਆਫਿਸ਼ਲ ਟਵਿਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ ਜਿਸ ਦੇ ਨਾਲ ਲਗਦਾ ਹੈ ਕਿ ਉਹ ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਹੈ। ਟਵਿੰਕਲ ਨੇ ਅਪਣੇ ਟਵੀਟ ਵਿਚ ਲਿਖਿਆ, ਆਜ਼ਾਦੀ ਇਕ ਵਾਰ ਵਿਚ ਖਤਮ ਨਹੀਂ ਹੁੰਦੀ। ਇਹ ਕਈ ਵਾਰ ਵਿਚ ਖਤਮ ਹੁੰਦੀ ਹੈ।  ਇਕ ਵਾਰ ਵਿਚ ਇਕ, ਇਕ ਕਾਰਕੂਨ, ਇਕ ਵਕੀਲ, ਇਕ ਲੇਖਕ ਅਤੇ ਅੰਤ ਵਿਚ ਸਾਡੇ ਵਿਚੋਂ ਕੋਈ ਇਕ... 


ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਹੀ ਕੀਤਾ ਗਿਆ ਹੈ।  ਦੱਸ ਦਈਏ ਕਿ ਟਵਿੰਕਲ ਪਹਿਲਾਂ ਵੀ ਸਮਾਜਿਕ ਅਤੇ ਰਾਜਨੀਤਕ ਮਜ਼ਮੂਨਾਂ 'ਤੇ ਅਪਣੇ ਵਿਚਾਰ ਸਾਫ਼ ਕਰਦੀ ਰਹੀ ਹੈ। ਧਿਆਨ ਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਮਸ਼ਹੂਰ ਵਕੀਲ ਸੁਧਾ ਭਾਰਦਵਾਜ,  ਸੰਪਾਦਕ ਗੌਤਮ ਨਵਲਖਾ, ਤੇਲੁਗੁ ਕਵੀ ਵਰਵਰਾ ਰਾਵ, ਲੈਕਚਰਰ ਵੇਰਨਾਨ ਗੋਂਜ਼ਾਲਵਿਸ ਅਤੇ ਵਕੀਲ ਅਤੇ ਮਨੁਖੀ ਅਧੀਕਾਰ ਕਰਮਚਾਰੀ ਅਰੁਣ ਫਰੇਰਾ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।  

twinkle khannatwinkle khanna

ਬਾਅਦ ਵਿਚ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਪੁਲਿਸ ਨੂੰ ਝੱਟਕਾ ਦਿੰਦੇ ਹੋਏ ਨਿਰਦੇਸ਼ ਦਿਤਾ ਸੀ ਕਿ ਕਸਟਡੀ ਵਿਚ ਲਏ ਗਏ ਲੋਕ ਨਜ਼ਰਬੰਦ ਰੱਖੇ ਜਾਣਗੇ। ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਤੋਂ ਅਸਹਮਤੀ ਜਤਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ, ਜਦ ਕਿ ਅਸਹਮਤੀ ਤਾਂ ਲੋਕਤੰਤਰ ਲਈ ਸੇਫ਼ਟੀ ਵਾਲਵ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement