ਛੇ ਸਾਲਾ ਮਾਸੂਮ ਦੇ ਮੂੰਹ 'ਚ ਭਰੀ ਕੰਪ੍ਰੈਸਰ ਨਾਲ ਹਵਾ, ਹੋਈ ਮੌਤ
Published : Jul 30, 2019, 11:12 am IST
Updated : Jul 30, 2019, 11:12 am IST
SHARE ARTICLE
Compressor air in child mouth died in hospital indore
Compressor air in child mouth died in hospital indore

ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਫਾਈ ਕਰਦੇ ਸਮੇਂ ਇੱਕ ਛੇ ਸਾਲ ਦੇ ਬੱਚੇ ਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਜਾਣ ਨਾਲ ਉਸਦੀ ਮੌਤ ਹੋ ਗਈ।

ਨਵੀਂ ਦਿੱਲੀਂ : ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਫਾਈ ਕਰਦੇ ਸਮੇਂ ਇੱਕ ਛੇ ਸਾਲ ਦੇ ਬੱਚੇ ਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਜਾਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਕੰਪ੍ਰੈਸਰ ਚਲਾਉਣ ਵਾਲੇ ਵਿਅਕਤੀ ਅਮਰ ਦੀ ਤਲਾਸ਼ ਕਰ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਭੰਵਰਕੂਆ ਥਾਣਾ ਖੇਤਰ ਦੇ ਉਦਯੋਗ ਨਗਰ ਖੇਤਰ 'ਚ ਦਲੀਆ ਬਣਾਉਣ ਵਾਲੀ ਫੈਕਟਰੀ ਵਿੱਚ ਐਤਵਾਰ ਨੂੰ ਰਾਮਚੰਦ ਦਾ ਪੁੱਤਰ ਕਾਨਹਾ ਆਪਣੀ ਭੈਣ ਦੇ ਨਾਲ ਖੇਡ ਰਿਹਾ ਸੀ।

Compressor air in child mouth died in hospital indoreCompressor air in child mouth died in hospital indore

ਉਦੋਂ ਉਸਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਗਈ। ਬਾਅਦ ਵਿੱਚ ਉਸਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਭੰਵਰਕੂਆ ਥਾਣੇ ਦੇ ਇੰਚਾਰਜ ਸੰਜੈ ਸ਼ੁਕਲਾ ਨੇ ਦੱਸਿਆ ਕਿ ਦਲੀਆ ਫੈਕਟਰੀ ਵਿੱਚ ਉੜੀਸ਼ਾ ਦੇ ਨਿਵਾਸੀ ਮਜ਼ਦੂਰ ਅਮਰ ਐਤਵਾਰ ਨੂੰ ਬੋਰੀਆਂ ਦੇ 'ਤੇ ਜੰਮੀ ਧੂੜ ਨੂੰ ਕੰਪ੍ਰੈਸਰ ਦੀ ਹਵਾ ਨਾਲ ਹਟਾ ਰਹੇ ਸੀ ਅਤੇ ਉੱਥੇ ਕਾਨਹਾ ਆਪਣੀ ਭੈਣ ਦੇ ਨਾਲ ਖੇਡ ਰਿਹਾ ਸੀ।

Compressor air in child mouth died in hospital indoreCompressor air in child mouth died in hospital indoreਕੰਪ੍ਰੈਸਰ ਦੀ ਹਵਾ ਸਿੱਧਾ ਕਾਨਹਾ ਦੇ ਮੂੰਹ 'ਚ ਗਈ। ਕਾਨਹਾ ਦੇ ਬਾਅਦ 'ਚ ਢਿੱਡ ਵਿੱਚ ਦਰਦ ਹੋਇਆ ਤਾਂ ਤੁਰੰਤ ਉਸਨੂੰ ਇਲਾਜ਼ ਲਈ ਐੱਮ.ਵਾਈ. ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਕਾਨਹਾ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਕੰਪ੍ਰੈਸਰ ਚਲਾਉਣ ਵਾਲਾ ਅਮਰ ਲਾਪਤਾ ਹੈ, ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement