ਸਰਕਾਰ ਨੇ ਟਿਕ-ਟਾਕ ਸਮੇਤ 59 ਚੀਨੀ ਐਪਸ 'ਤੇ ਲਾਈ ਪਾਬੰਦੀ
Published : Jun 30, 2020, 9:37 am IST
Updated : Jun 30, 2020, 9:37 am IST
SHARE ARTICLE
Photo
Photo

ਅੱਜ ਭਾਰਤ ਸਰਕਾਰ ਨੇ ਟਿਕ-ਟਾਕ, ਯੂਸੀ ਬ੍ਰਾਉਜ਼ਰ, ਹੈਲੋ ਤੇ ਸ਼ੇਅਰ ਇਅ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿਤੀ ਹੈ

ਨਵੀਂ ਦਿੱਲੀ, 29 ਜੂਨ : ਅੱਜ ਭਾਰਤ ਸਰਕਾਰ ਨੇ ਟਿਕ-ਟਾਕ, ਯੂਸੀ ਬ੍ਰਾਉਜ਼ਰ, ਹੈਲੋ ਤੇ ਸ਼ੇਅਰ ਇਅ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿਤੀ ਹੈ। ਲੱਦਾਖ਼ 'ਚ ਭਾਰਤ-ਚੀਨ ਵਿਚਾਲੇ ਜਾਰੀ ਡੈੱਡਲਾਕ ਦਰਮਿਆਨ ਸਰਕਾਰ ਨੇ ਚਾਇਨੀਜ਼ ਐਪ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਟਿਕ-ਟਾਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਇਨ੍ਹਾਂ ਚੀਨੀ ਐਪਸ ਤੋਂ ਨਿੱਜਤਾ ਦੀ ਸੁਰੱਖਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਟਿਕ-ਟਾਕ ਤੋਂ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ ਨੂੰ ਵੀ ਪਾਬੰਦੀ ਦਾ ਸਾਹਮਣਾ ਕਰਣਾ ਪਿਆ ਹੈ

File PhotoFile Photo

ਉਨ੍ਹਾਂ 'ਚ ਸ਼ੇਅਰਇਟ, ਹੈਲੋ, ਯੂ.ਸੀ. ਬ੍ਰਾਉਜ਼ਰ,  ਲਾਇਕੀ ਅਤੇ ਵੀਚੈਟ ਸਮੇਤ ਕੁਲ 59 ਐਪ ਵੀ ਸ਼ਾਮਲ ਹਨ। ਦੱਸ ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ 'ਤੇ ਭਾਰਤ ਵਲੋਂ ਡਾਟਾ ਚੋਰੀ ਕਰਨ ਦੇ ਦੋਸ਼ ਲੱਗੇ ਸਨ।
ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਦੇ ਤਹਿਤ ਸੂਚਨਾ ਤਕਨੀਕੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਇਸ ਨੂੰ ਲਾਗੂ ਕਰਦੇ ਹੋਏ ਸੂਚਨਾ ਤਕਨੀਕੀ ਮੰਤਰਾਲਾ ਨੇ (ਪ੍ਰੋਸਿਜ਼ਰ ਐਂਡ ਸੇਫ਼ਗਾਰਡਸ ਫ਼ਾਰ ਬਲਾਕਿੰਗ ਆਫ਼ ਐਕਸੇਸ ਆਫ਼ ਇੰਫ਼ਾਰਮੇਸ਼ਨ ਬਾਈ ਪਬਲਿਕ) ਨਿਯਮ 2009 ਅਤੇ ਖ਼ਤਰਿਆਂ ਦੇ ਮੱਦੇਨਜ਼ਰ 59 ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਐਪਸ ਤੋਂ ਦੇਸ਼ ਨੂੰ ਅੰਦਰੂਨੀ ਤੇ ਬਾਹਰਲਾ ਖ਼ਤਰਾ ਹੈ।
(ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement