ਰੇਲ ਵਿਭਾਗ ਦਾ ਨਵਾਂ ਫ਼ੈਸਲਾ, ਆਮ ਆਦਮੀ ਜੇਬ 'ਤੇ ਪਵੇਗਾ ਭਾਰ 
Published : Jun 30, 2018, 12:48 pm IST
Updated : Jun 30, 2018, 12:48 pm IST
SHARE ARTICLE
Indian railway
Indian railway

ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਨੇ ਪਹਿਲਾਂ ਤੋਂ ਚਲ ਰਹੀ ਤੱਤਕਾਲ ਸਕੀਮ ਦੇ ਬਾਅਦ ਇਕ ਹੋਰ ਨਵੀਂ ਸੇਵਾ ਸ਼ੁਰੂ ਕੀਤੀ ਹੈ |

ਰੇਲ ਮੰਤਰਾਲਾ  ਅਤੇ ਆਈਆਰਸੀਟੀਸੀ ਦੁਆਰਾ ਆਮ ਜਨਤਾ ਨੂੰ ਨਵੀਂ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੈ ਬੇਸ਼ੱਕ ਇਹ ਫੈਸਲਾ ਰੇਲ ਕਮਾਈ ਵਿੱਚ ਵਾਧਾ ਕਰਨ ਲਈ ਲਿਆ ਗਿਆ ਹੈ ਪਰ ਇਸ ਫੈਸਲੇ ਨਾਲ ਆਮ ਜਨਤਾ ਦੀ ਜੇਬ ਤੇ ਬਹੁਤ ਭਾਰ ਪੈਣ ਵਾਲਾ ਹੈ ਅਤੇ ਇਸ ਫੈਸਲੇ ਨਾਲ ਰੇਲ ਦੀ ਕਮਾਈ ਘਟਣ ਦੀ ਜਿਆਦਾ ਸੰਭਾਵਨਾ ਹੈ |   

ਦਸਣਯੋਗ ਹੈ ਕਿ ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਨੇ ਪਹਿਲਾਂ ਤੋਂ ਚਲ ਰਹੀ ਤੱਤਕਾਲ ਸਕੀਮ ਦੇ ਬਾਅਦ ਇਕ ਹੋਰ ਨਵੀਂ ਸੇਵਾ ਸ਼ੁਰੂ ਕੀਤੀ ਹੈ | ਇਸਨ੍ਹੂੰ ਪ੍ਰੀਮਿਅਮ ਤੱਤਕਾਲ ਦਾ ਨਾਮ ਦਿਤਾ ਗਿਆ ਹੈ | ਹਾਲਾਂਕਿ ਇਸ ਵਿਚ ਕਈ ਅਜਿਹੇ ਨਿਯਮ ਹਨ ਜਿਸਦੇ ਕਾਰਨ ਲੋਕ ਟਿਕਟ ਬੁੱਕ ਕਰਾਉਣ ਤੋਂ ਬਚਣਗੇ | ਰੇਲਵੇ ਨੇ ਜਿੱਥੇ ਇਸਤੋਂ ਕਮਾਈ ਦੇ ਵਧਣ ਬਾਰੇ ਸੋਚਿਆ ਹੈ ਉਥੇ ਹੀ ਉਸਨੂੰ ਇਸਦਾ ਮੁਨਾਫ਼ਾ ਨਹੀਂ ਮਿਲੇਗਾ ਕਿਉਂਕਿ ਤੱਤਕਾਲ ਵਿਚ ਵੀ ਲੋਕ ਜ਼ਿਆਦਾ ਕਿਰਾਇਆ ਭਰਦੇ ਹਨ ਤੇ ਉਸਦੇ ਬਾਅਦ ਵੀ ਉਨ੍ਹਾਂ ਨੂੰ ਸੀਟ ਮਿਲਣ ਦੀ ਗਾਰੰਟੀ ਨਾ ਦੇ ਬਰਾਬਰ ਹੁੰਦੀ ਹੈ | 

ਪ੍ਰੀਮਿਅਮ ਤੱਤਕਾਲ ਵਿਚ ਜੋ ਵੀ ਟਿਕਟ ਬੁੱਕ ਹੋਵੇਗੀ ਉਸ ਉੱਤੇ ਡਾਇਨੇਮਿਕ ਫੇਅਰ ਲੱਗੇਗਾ | ਇਸਦਾ ਮਤਲਬ ਇਹ ਹੈ ਕਿ ਪ੍ਰੀਮਿਅਮ ਟਰੇਨਾਂ ਦੇ ਇਲਾਵਾ ਸਾਰੀਆਂ ਮੇਲ ਅਤੇ ਐਕਸਪ੍ਰੇਸ ਟਰੇਨਾਂ ਵਿਚ ਵੀ ਕਿਰਾਇਆ 10 ਫ਼ੀ ਸਦੀ ਬੁਕਿੰਗ ਦੇ ਬਾਅਦ ਵੱਧ ਜਾਵੇਗਾ | ਇਸਦਾ ਮਤਲਬ ਇਹ ਹੈ ਕਿ ਬੇਸ ਫੇਅਰ ਦੇ ਬਾਅਦ ਵੀ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ |

12 ਸਾਲ ਤਕ ਦੇ ਬੱਚਿਆਂ ਦੀ ਰੇਲਵੇ ਵਿਚ ਯਾਤਰਾ ਕਰਦੇ ਸਮੇਂ ਅੱਧਾ ਟਿਕਟ ਲੱਗਦਾ ਹੈ, ਪਰ ਪ੍ਰੀਮਿਅਮ ਤੱਤਕਾਲ ਵਿਚ ਬੱਚਿਆਂ ਦਾ ਵੀ ਪੂਰਾ ਟਿਕਟ ਲੈਣਾ ਪਵੇਗਾ | ਇਸਦਾ ਮਤਲਬ ਇਹ ਹੈ ਕਿ ਬੱਚਿਆਂ ਦੀ ਤੁਲਨਾ ਵੀ ਵੱਡਿਆਂ ਦੇ ਨਾਲ ਕੀਤੀ ਗਈ ਹੈ, ਅਜਿਹੇ ਵਿਚ ਆਮ ਜਨਤਾ ਦੀ ਜੇਬ 'ਤੇ ਹੋਰ ਜ਼ਿਆਦਾ ਬੋਝ ਪਵੇਗਾ |

ਪ੍ਰੀਮਿਅਮ ਤੱਤਕਾਲ ਵਿਚ ਏਜੰਟ ਬੁਕਿੰਗ ਨਹੀਂ ਕਰ ਸਕਣਗੇ | ਇਸਦੇ ਲਈ ਕੇਵਲ ਰੇਲਵੇ ਦੇ ਯਾਤਰੀ ਹੀ ਬੁਕਿੰਗ ਕਰ ਸਕਣਗੇ | ਹਾਲਾਂਕਿ ਬੁਕਿੰਗ ਕਾਊਂਟਰ 'ਤੇ ਕਈ ਵਾਰ ਏਜੰਟ ਆਮ ਨਾਗਰਿਕ ਬਣਕੇ ਤੱਤਕਾਲ ਟਿਕਟ ਬੁੱਕ ਕਰਾ ਲੈਂਦੇ ਹਨ | ਪ੍ਰੀਮਿਅਮ ਤੱਤਕਾਲ ਵਿਚ ਬੁਕਿੰਗ ਕਰਾਉਣ ਦੇ ਬਾਅਦ ਜੇਕਰ ਯਾਤਰੀ ਟਿਕਟ ਨੂੰ ਰੱਦ ਕਰਵਾਉਂਦਾ ਹੈ ਤਾਂ ਉਸਨੂੰ ਕੋਈ ਰਿਫੰਡ ਤਕ ਵੀ ਨਹੀਂ ਮਿਲੇਗਾ  | 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement