ਮੀਡੀਆ ਟੀਮ ਅਤੇ ਬੁਲਾਰੇ ਚੁਣਨ ਲਈ ਕਾਂਗਰਸ ਨੇ ਲਿਆ ਇਮਤਿਹਾਨ, ਭਾਜਪਾ ਨੇ ਦਸਿਆ ਮਜ਼ਾਕ
Published : Jun 30, 2018, 9:02 am IST
Updated : Jun 30, 2018, 9:02 am IST
SHARE ARTICLE
Priyanka Chaturvedi Taking to Media
Priyanka Chaturvedi Taking to Media

ਮੀਡੀਆ ਟੀਮ ਅਤੇ ਟੀਵੀ ਬਹਿਸਾਂ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਚੋਣ ਲਈ ਨਵੀਂ ਵਿਵਸਥਾ ਸ਼ੁਰੂ ਕਰਦਿਆਂ ਯੂਪੀ ਕਾਂਗਰਸ ਨੇ ਰਾਜਧਾਨੀ ਵਿਚ 65 ਜਣਿਆਂ ਦੀ ....

ਲਖਨਊ,ਮੀਡੀਆ ਟੀਮ ਅਤੇ ਟੀਵੀ ਬਹਿਸਾਂ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਚੋਣ ਲਈ ਨਵੀਂ ਵਿਵਸਥਾ ਸ਼ੁਰੂ ਕਰਦਿਆਂ ਯੂਪੀ ਕਾਂਗਰਸ ਨੇ ਰਾਜਧਾਨੀ ਵਿਚ 65 ਜਣਿਆਂ ਦੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ। ਭਾਜਪਾ ਨੇ ਇਸ ਕਵਾਇਦ ਨੂੰ ਮਜ਼ਾਕ ਦਸਿਆ ਹੈ। ਕਾਂਗਰਸ ਦੇ 65 ਆਗੂ ਇਸ ਪ੍ਰੀਖਿਆ ਵਿਚ ਸ਼ਾਮਲ ਹੋਏ। ਇਨ੍ਹਾਂ ਵਿਚੋਂ ਉਹ ਵੀ ਸਨ ਜਿਹੜੇ ਕਈ ਸਾਲਾਂ ਤੋਂ ਬੁਲਾਰੇ ਹਨ।

ਇਹ ਸਾਰੇ ਯੂਪੀ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਕਲ ਪ੍ਰੀਖਿਆ ਵਿਚ ਬੈਠੇ। ਇਮਤਿਹਾਨ ਵਿਚ 14 ਸਾਲ ਸਨ ਜਿਵੇਂ ਯੂਪੀ ਵਿਚ ਕਿੰਨੇ ਜ਼ਿਲ੍ਹੇ ਹਨ, ਪਿਛਲੀਆਂ ਚੋਣਾਂ ਵਿਚ ਪਾਰਟੀ ਦਾ ਵੋਟ ਫ਼ੀ ਸਦ ਕਿੰਨਾ ਸੀ ਆਦਿ। ਪਾਰਟੀ ਦੀ ਕੌਮੀ ਤਰਜਮਾਨ ਪ੍ਰਿਯੰਕਾ ਚਤੁਰਵੇਦੀ ਅਤੇ ਸੋਸ਼ਲ ਮੀਡੀਆ ਕਨਵੀਨਰ ਰੋਹਨ ਗੁਪਤਾ ਨੇ ਪ੍ਰੀਖਿਆ ਅਤੇ ਇੰਟਰਵਿਊ ਲਈ।

ਚਤੁਰਵੇਦੀ ਨੇ ਕਿਹਾ ਕਿ ਇਹ ਗਿਆਨ ਪਰਖ ਦਾ ਤਰੀਕਾ ਹੈ। ਇਹ ਸਾਰੇ ਸਾਡੀ ਪਾਰਟੀ ਦਾ ਚਿਹਰਾ ਹੋਣਗੇ। ਗੁਜਰਾਤ ਤੇ ਕਰਨਾਟਕ ਵਿਚ ਵੀ ਅਜਿਹੀ ਪ੍ਰੀਖਿਆ ਲਈ ਗਈ। ਉਧਰ, ਭਾਜਪਾ ਨੇ ਕਿਹਾ ਕਿ ਕਾਂਗਰਸ ਵਿਚ ਹੁਣ ਕੈਡਰ ਨਹੀਂ ਬਚਿਆ ਅਤੇ ਉਹ ਵਿਚਾਰਕ ਦੀਵਾਲੀਆਪਣ ਦੀ ਸ਼ਿਕਾਰ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement