12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਦੇ ਕਰਜ਼ੇ ਵੰਡੇ : ਮੋਦੀ
Published : May 30, 2018, 12:06 am IST
Updated : May 30, 2018, 12:06 am IST
SHARE ARTICLE
Nrendra Modi
Nrendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾ ਨੇ 12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦੇ ਮੁਦਰਾ ਕਰਜ਼ੇ ਵੰਡੇ ਹਨ...

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾ ਨੇ 12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦੇ ਮੁਦਰਾ ਕਰਜ਼ੇ ਵੰਡੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਨੇ ਛੋਟੇ ਕਾਰੋਬਾਰਾਂ ਦੀ ਮਦਦ ਨਾਲ ਢੁਕਵੇਂ ਉਪਾਅ ਕਰਨ ਦੀ ਬਜਾਏ ਮਦਦ ਦਾ ਵਿਖਾਵਾ ਕੀਤਾ। 
ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰ ਦੇ ਕਰਜ਼ਾ ਮੇਲਾ ਪ੍ਰੋਗਰਾਮਾਂ ਦੇ ਉਲਟ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਲੋਕਾਂ ਨੂੰ ਲੀਕ ਤੋਂ ਹਟ ਕੇ ਚੱਲਣ ਲਈ ਹੱਲਾਸ਼ੇਰੀ ਦਿਤੀ।

ਇਸ ਨਾਲ ਲੋਕਾਂ ਨੂੰ ਅਪਣਾ ਛੋਟਾ ਮੋਟਾ ਕਾਰੋਬਾਰ ਸਥਾਪਤ ਕਰ ਕੇ ਅਪਣਿਆਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਹੋਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਮਿਲੀ।  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਸ਼ੁਰੂਆਤ ਮੋਦੀ ਨੇ ਅੱਠ ਅਪ੍ਰੈਲ 2015 ਨੂੰ ਕੀਤੀ ਸੀ। ਇਸ ਦਾ ਮਕਸਦ ਛੋਟੇ ਅਤੇ ਦਰਮਿਆਨੇ ਉਦਮੀਟਾਂ ਨੂੰ ਗ਼ੈਰ-ਕਾਰਪੋਰੇਟ, ਗ਼ੈਰ ਖੇਤੀ ਕੰਮਾਂ ਲਈ 10 ਲੱਖ ਰੁਪਏ ਤਕ ਦਾ ਕਰਜ਼ਾ ਉਪਲਭਧ ਕਰਾਇਆ ਜਾਂਦਾ ਹੈ।

ਪਿਛਲੇ ਵਿੱਤੀ ਵਰ੍ਹੇ ਵਿਚ ਸਰਕਾਰ ਨੇ ਮੁਦਰਾ ਯੋਜਨਾ ਤਹਿਤ 2.53 ਲੱਖ ਰੁਪਏ ਦੇ ਕਰਜ਼ੇ ਦਿਵਾਈ ਜਦਕਿ ਪਿਛਲੇ ਤਿੰਨ ਸਾਲ ਵਿਚ ਇਸ ਯੋਜਨਾ ਤਹਿਤ ਕੁਲ 5.73 ਲੱਖੀ ਰੁਪਏ ਦੇ ਕਰਜ਼ੇ ਦਿਤੇ ਗਏ ਹਨ। ਮੁਦਰਾ ਕਰਜ਼ੇ ਦੇ ਲਾਭਪਾਤਰੀਆਂ ਨਾਲ ਵੀਡੀਉ ਕਾਨਫ਼ਰੰਸ ਵਿਚ ਮੋਦੀ ਨੇ ਕਿਹਾ ਕਿ ਪਹਿਲਾਂ ਲੱਗਣ ਵਾਲੇ ਕਰਜ਼ਾ ਮੇਲਿਆਂ ਵਿਚ ਚੋਣਵੇਂ ਲੋਕਾਂ ਨੂੰ ਕਰਜ਼ਾ ਮਿਲਦਾ ਸੀ

ਅਤੇ ਕੋਈ ਇਸ ਦੇ ਭੁਗਤਾਨ ਦੀ ਚਿੰਤਾ ਵੀ ਨਹੀਂ ਕਰਦਾ ਸੀ।  ਉਨ੍ਹਾਂ ਕਿਹਾ ਕਿ ਅੱਜ ਤੋਂ 25-30 ਸਾਲ ਪਹਿਲਾਂ ਰਾਜਸੀ ਫ਼ਾਇਦੇ ਲਈ ਕਰਜ਼ੇ ਮੇਲੇ ਲਾਏ ਜਾਂਦੇ ਸਨ ਅਤੇ ਜਿਹੜੇ ਲੋਕ ਰਾਜਸੀ ਲੀਡਰਾਂ ਦੇ ਕਰੀਬ ਹੁੰਦੇ ਸਨ, ਉਨ੍ਹਾਂ ਨੂੰ ਕਰਜ਼ਾ ਮਿਲਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ। ਹੁਣ ਲੋੜਵੰਦਾਂ ਨੂੰ ਕਰਜ਼ਾ ਮਿਲਦਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement