Uttar Pradesh News: ਚਾਹ ਬਣਾਉਂਦੇ ਸਮੇਂ ਰਹੋ ਸਾਵਧਾਨ, ਫਟਿਆ ਸਿਲੰਡਰ, ਜ਼ਿੰਦਾ ਸੜੇ 4 ਲੋਕ

By : GAGANDEEP

Published : Mar 30, 2024, 11:03 am IST
Updated : Mar 30, 2024, 11:18 am IST
SHARE ARTICLE
Cylinder burst in Uttar Pradesh News in punjabi
Cylinder burst in Uttar Pradesh News in punjabi

Uttar Pradesh News: ਮ੍ਰਿਤਕਾ ਵਿਚ ਤਿੰਨ ਬੱਚੇ ਸ਼ਾਮਲ

Cylinder burst in Uttar Pradesh News in punjabi : ਦੇਵਰੀਆ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਭਲੂਆਨੀ ਥਾਣਾ ਖੇਤਰ ਦੇ ਡੁਮਰੀ ਪਿੰਡ 'ਚ ਚਾਹ ਬਣਾਉਂਦੇ ਸਮੇਂ ਅਚਾਨਕ ਰਸੋਈ ਦਾ ਗੈਸ ਸਿਲੰਡਰ ਫਟ ਗਿਆ। ਇਸ ਕਾਰਨ ਇਕ ਔਰਤ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਅਤੇ ਕੰਧਾਂ  ਪਾੜ ਗਈਆਂ।

ਇਤਫ਼ਾਕ ਇਹ ਰਿਹਾ ਕਿ ਘਟਨਾ ਸਮੇਂ ਮ੍ਰਿਤਕਾ ਦਾ ਪਤੀ ਘਰ ਤੋਂ ਬਾਹਰ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Mukhtar Ansari Death: ਮੁਖਤਾਰ ਅੰਸਾਰੀ ਨੂੰ ਥੋੜੀ ਦੇਰ ਵਿਚ ਕੀਤਾ ਜਾਵੇਗਾ ਸੁਪਰਦ ਏ-ਖਾਕ, 30 ਹਜ਼ਾਰ ਦੇ ਕਰੀਬ ਲੋਕ ਮੌਜੂਦ 

ਭਲੂਆਣੀ ਥਾਣਾ ਖੇਤਰ ਦੇ ਡੁਮਰੀ ਪਿੰਡ ਦਾ ਰਹਿਣ ਵਾਲਾ ਸ਼ਿਵ ਸ਼ੰਕਰ ਗੁਪਤਾ ਪਾਵਰਕੌਮ ਦੀ ਦੁਕਾਨ ਚਲਾਉਂਦਾ ਹੈ। ਸੋਮਵਾਰ ਸਵੇਰੇ ਉਹ ਦੁਕਾਨ 'ਤੇ ਚਲਾ ਗਿਆ। ਉਸ ਦੀ ਪਤਨੀ ਆਰਤੀ ਘਰ ਚਾਹ ਬਣਾ ਰਹੀ ਸੀ। ਚਾਹ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਆਰਤੀ ਕੁਝ ਸਮਝ ਪਾਉਂਦੀ, ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ।

ਇਹ ਵੀ ਪੜ੍ਹੋ: Mohali News: ਕੁਰਕ ਹੋਵੇਗੀ ਗਮਾਡਾ ਦੀ ਬਿਲਡਿੰਗ ਤੇ ਹੋਰ ਪ੍ਰਾਪਰਟੀ, ਕੋਰਟ ਨੇ ਸੁਣਾਇਆ ਫੈਸਲਾ 

ਇਸ ਘਟਨਾ ਵਿਚ ਆਰਤੀ ਦੇਵੀ (42), ਉਸ ਦੀ ਬੇਟੀ ਆਂਚਲ (14), ਸ੍ਰਿਸ਼ਟੀ (11) ਅਤੇ ਪੁੱਤਰ ਕੁੰਦਨ (12) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਤਫ਼ਾਕ ਇਹ ਸੀ ਕਿ ਘਟਨਾ ਦੇ ਸਮੇਂ ਸ਼ਿਵ ਸ਼ੰਕਰ ਘਰ ਦੇ ਬਾਹਰ ਸੀ, ਜਿਸ ਕਾਰਨ ਉਹ ਬਚ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਅਤੇ ਛੱਤ ਉੱਡ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟਰੇਟ ਅਖੰਡ ਪ੍ਰਤਾਪ ਸਿੰਘ, ਐਸਪੀ ਸੰਕਲਪ ਸ਼ਰਮਾ, ਐਸਡੀਐਮ ਦਿਸ਼ਾ ਸ੍ਰੀਵਾਸਤਵ, ਐਸਪੀ ਦੇਹਤ ਡਾ. ਭੀਮ ਕੁਮਾਰ ਗੌਤਮ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

(For more news apart from 'Cylinder burst in Uttar Pradesh News in punjabi ' stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement