ਦਿੱਲੀ ਏਅਰਪੋਰਟ 'ਤੇ ਗੁਆਚੇ ਹਜ਼ਾਰਾਂ ਯਾਤਰੀਆਂ ਦੇ ਬੈਗ
Published : Mar 30, 2018, 3:06 pm IST
Updated : Mar 30, 2018, 3:06 pm IST
SHARE ARTICLE
airport
airport

ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੀਰਵਾਰ ਦੇਰ ਰਾਤ ਨੂੰ ਹੈਂਡਲਿੰਗ ਸਿਸਟਮ ਫੇਲ੍ਹ ਹੋ ਗਿਆ। ਜਿਸ ਕਾਰਨ ਏਅਰਪੋਰਟ...

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੀਰਵਾਰ ਦੇਰ ਰਾਤ ਨੂੰ ਹੈਂਡਲਿੰਗ ਸਿਸਟਮ ਫੇਲ੍ਹ ਹੋ ਗਿਆ। ਜਿਸ ਕਾਰਨ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਹਜ਼ਾਰਾਂ ਯਾਤਰੀਆਂ ਦੇ ਬੈਗ ਵੀ ਗੁਆਚ ਗਏ। ਕਿਹਾ ਗਿਆ ਹੈ ਕਿ ਸਿਸਟਮ ਫੇਲ ਹੋਣ ਨਾਲ ਸਾਰੇ ਏਅਰਲਾਈਨਜ਼ 'ਚ ਬੈਗ ਲੋਡ ਨਹੀਂ ਹੋ ਸਕੇ। ਏਅਰਪੋਰਟ ਅਥਾਰਟੀ ਨੇ ਕਿਹਾ ਕਿ ਆਮ ਦਿਨਾਂ ਦੇ ਮੁਕਾਬਲੇ ਲਗੇਜ਼ 'ਚ ਪਾਵਰ ਬੈਂਕ ਅਤੇ ਲਾਈਟਰ ਜ਼ਿਆਦਾ ਮਾਤਰਾ 'ਚ ਸਨ। ਇਸ ਲਈ ਚੈਕਿੰਗ ਦੌਰਾਨ ਪਰੇਸ਼ਾਨੀ ਹੋਈ ਅਤੇ ਹਫੜਾ-ਦਫੜੀ ਮਚ ਗਈ।

airportairport

ਆਈ.ਜੀ.ਆਈ. ਮੁਤਾਬਕ ਪਿਛਲੇ ਕੁੱਝ ਦਿਨਾਂ 'ਚ ਯਾਤਰੀਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਦੀ ਗਿਣਤੀ ਆਮ ਦਿਨਾਂ ਦੀ ਤੁਲਨਾ 'ਚ 30 ਫ਼ੀ ਸਦੀ ਜ਼ਿਆਦਾ ਸੀ। ਇਸ ਲਈ ਚੈਕਿੰਗ ਲਈ ਸਿਸਟਮ ਤੋਂ ਇਲਾਵਾ ਸੁਰੱਖਿਆ ਦੀ ਮਦਦ ਵੀ ਲਈ ਗਈ। ਜਿਸ ਤੋਂ ਬਾਅਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਸਤਾਰਾ ਏਅਰਲਾਈਨ ਨੇ ਕਿਹਾ ਕਿ ਏਅਰਪੋਰਟ 'ਤੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੈਕ ਇਨ ਕਰਨ ਤੋਂ ਬਾਅਦ ਬੈਗੇਜ਼ ਹੈਂਡਲਿੰਗ ਸਿਸਟਮ ਫ਼ੇਲ ਹੋ ਗਿਆ। ਇਸ ਕਰ ਕੇ ਫਲਾਈਟ 'ਚ ਹਜਾਰਾਂ ਬੈਗ ਦੀ ਲੋਡਿੰਗ ਨਹੀਂ ਹੋ ਸਕੀ। ਇਸ ਦੌਰਾਨ ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਅਫ਼ਸਰਾਂ ਦੀ ਮਦਦ ਵੀ ਮੰਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement