ਅੰਨਾ ਹਜ਼ਾਰੇ ਅੱਜ ਤੋਂ ਅਪਣੇ ਪਿੰਡ ਬੈਠਣਗੇ ਭੁੱਖ ਹੜਤਾਲ ‘ਤੇ
Published : Jan 30, 2019, 9:44 am IST
Updated : Jan 30, 2019, 9:44 am IST
SHARE ARTICLE
Anna Hazare
Anna Hazare

ਸਮਾਜਿਕ ਕਰਮਚਾਰੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਅੰਦੋਲਨ...

ਨਵੀਂ ਦਿੱਲੀ : ਸਮਾਜਿਕ ਕਰਮਚਾਰੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਉਹ ਬੁੱਧਵਾਰ ਨੂੰ ਸਵੇਰੇ 10 ਵਜੇ ਮਹਾਰਾਸ਼ਟਰ  ਦੇ ਅਹਿਮਦ ਨਗਰ ਜ਼ਿਲ੍ਹੇ ਸਥਿਤ ਅਪਣੇ ਪਿੰਡ ਰਾਲੇਗਣ ਸਿੱਧੀ ਵਿਚ ਭੁੱਖ ਹੜਤਾਲ ਉਤੇ ਬੈਠਣਗੇ। ਉਨ੍ਹਾਂ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਉਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕਪਾਲ ਕਨੂੰਨ ਬਣੇ 5 ਸਾਲ ਹੋ ਗਏ ਅਤੇ ਨਰਿੰਦਰ ਮੋਦੀ ਸਰਕਾਰ ਪੰਜ ਸਾਲ ਤੱਕ ਬਹਾਨੇਬਾਜ਼ੀ ਕਰਦੀ ਰਹੀ। ਉਨ੍ਹਾਂ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਦੇ ਦਿਲ ਵਿਚ ਜੇਕਰ ਹੁੰਦਾ ਤਾਂ ਕੀ ਇਸ ਵਿਚ 5 ਸਾਲ ਲੱਗਣੇ ਜਰੂਰੀ ਸੀ?

Anna HazareAnna Hazare

ਅੰਨਾ ਨੇ ਕਿਹਾ ਕਿ ਇਹ ਮੇਰੀ ਭੁੱਖ ਹੜਤਾਲ ਕਿਸੇ ਵਿਅਕਤੀ, ਪੱਖ ਅਤੇ ਪਾਰਟੀ ਦੇ ਵਿਰੁਧ ਨਹੀਂ ਹੈ। ਸਮਾਜ ਅਤੇ ਦੇਸ਼ ਦੀ ਭਲਾਈ ਲਈ ਵਾਰ-ਵਾਰ ਮੈਂ ਅੰਦੋਲਨ ਕਰਦਾ ਆਇਆ ਹਾਂ। ਉਸੀ ਪ੍ਰਕਾਰ ਦਾ ਇਹ ਅੰਦੋਲਨ ਹੈ। ਦੱਸ ਦਈਏ ਕਿ 2011-12 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਦਿੱਲੀ ਦੇ ਰਾਮਲੀਲਾ ਮੈਦਾਨ ਉਤੇ ਤਤਕਾਲੀਨ ਯੂਪੀਏ ਸਰਕਾਰ ਦੇ ਵਿਰੁਧ ਵੱਡਾ ਅੰਦੋਲਨ ਹੋਇਆ ਸੀ।

Anna HazareAnna Hazare

ਇਹ ਵੀ ਖਾਸ ਗੱਲ ਹੈ ਕਿ ਉਸ ਅੰਦੋਲਨ ਵਿਚ ਸ਼ਾਮਲ ਰਹੇ ਕਈ ਚਿਹਰੇ ਹੁਣ ਸਿਆਸਤ ਵਿਚ ਆ ਚੁੱਕੇ ਹਨ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਹਨ। ਕਿਰਨ ਬੇਦੀ ਪੁਡੂਚੇਰੀ ਦੀ ਰਾਜਪਾਲ ਨਿਯੁਕਤ ਹੋ ਚੁੱਕੀ ਹੈ। ਉਥੇ ਹੀ ਅੰਨਾ ਇਕ ਵਾਰ ਫਿਰ ਭੁੱਖ ਹੜਤਾਲ ਉਤੇ ਬੈਠਣ ਜਾ ਰਹੇ ਹਨ। ਇਸ ਵਾਰ ਅੰਦੋਲਨ ਦੀ ਜਗ੍ਹਾਂ ਦਿੱਲੀ ਨਹੀਂ ਬਲਕਿ ਅੰਨਾ ਦਾ ਅਪਣਾ ਪਿੰਡ ਰਾਲੇਗਣ ਸਿੱਧੀ ਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement